ਮਨਪ੍ਰੀਤ ਬਾਦਲ (ਫਾਈਲ ਫੋਟੋ)

ਆਮ ਖਬਰਾਂ

ਮਨਪ੍ਰੀਤ ਸਿੰਘ ਬਾਦਲ ਨੇ 1947 ਦੀ ਵੰਡ ਤੋਂ ਪਹਿਲਾਂ ਲਾਹੌਰ ਅਸੈਂਬਲੀ ‘ਚ ਹੋਈਆਂ ਬਹਿਸਾਂ ਦਾ ਰਿਕਾਰਡ ਕੀਤਾ ਇਕੱਤਰ

By ਸਿੱਖ ਸਿਆਸਤ ਬਿਊਰੋ

November 29, 2017

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਾਕਿਸਤਾਨੀ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ 1947 ਦੀ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਅਸੈਂਬਲੀ (1937 ਤੋਂ 1947) ਦਾ ਰਿਕਾਰਡ ਇਕੱਠਾ ਕਰਕੇ ਇਕ ਕਿਤਾਬਚੇ ਦੀ ਸ਼ਕਲ ਵਿਚ ਚੜ੍ਹਦੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਪੇਸ਼ ਕਰਨ ਦਾ ਇਰਾਦਾ ਪ੍ਰਗਟ ਕੀਤਾ ਹੈ। ਕੱਲ੍ਹ (28 ਨਵੰਬਰ, 2017) ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਚੜ੍ਹਦੇ ਪੰਜਾਬ ਦੇ ਲੋਕ ਇਸ ਪੁਰਾਣੀ ਬਹਿਸ ਨੂੰ ਪੜ੍ਹ ਸਕਣਗੇ।

ਇਸ ਕਿਤਾਬਚੇ ਦੀਆਂ ਕਾਪੀਆਂ ਪੰਜਾਬ ਤੇ ਹਰਿਆਣਾ ਵਿਧਾਨ ਸਭਾਵਾਂ ਦੀਆਂ ਲਾਇਬ੍ਰੇਰੀਆਂ ਵਿਚ ਦੇਖਣ ਤੇ ਪੜ੍ਹਨ ਨੂੰ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਇਸ ਦੀ ਇਕ ਕਾਪੀ ਭਾਰਤੀ ਪਾਰਲੀਮੈਂਟ ਦੀ ਲਾਇਬ੍ਰੇਰੀ ਨੂੰ ਵੀ ਭੇਜੀ ਜਾਵੇ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਰਿਕਾਰਡ ਇਕੱਠ ਕਰਨ ਲਈ ਕਈ ਸਾਲ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਰਿਕਾਰਡ ਨੂੰ ਦੇਖ/ਪੜ੍ਹ ਕੇ ਵਧੀਆ ਤੇ ਫ਼ਾਇਦੇਮੰਦ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਮੇਰੀ ਭਰਪੂਰ ਕੋਸ਼ਿਸ਼ ਹੈ ਕਿ ਇਹ ਰਿਕਾਰਡ, ਜਿਸ ਨੂੰ ਉਨ੍ਹਾਂ ‘ਤਾਰੀਖੀ ਦਸਤਾਵੇਜ਼’ ਦਾ ਨਾਂਅ ਦਿੱਤਾ, ਇਕ-ਦੋ ਦਿਨਾਂ ਵਿਚ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਪੇਸ਼ ਕਰ ਦਿੱਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: