ਚੰਡੀਗੜ੍ਹ: ਹਾਲ ਹੀ ਵਿੱਚ ਨਸ਼ਰ ਹੋਈਆਂ ਖਬਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹਲਕਿਆਂ ਅਨੁਸਾਰ ਸਿਰਸਾ ਦਾ ਇਹ ਅਸਤੀਫਾ ਉਹਨਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਕਈ ਦਿਨਾਂ ਤੋਂ ਚੱਲ ਰਹੀ ਆਪਸੀ ਲੜਾਈ ਦਾ ਨਤੀਜਾ ਹੈ।
ਮਨਜੀਤ ਸਿੰਘ ਜੀ.ਕੇ ਉੱਤੇ ਕਮੇਟੀ ਦੇ ਮੈਂਬਰਾਂ ਵਲੋਂ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਹਨ। ਉਹਨਾਂ ਦਾ ਕਹਿਣੈ ਕਿ ਮਨਜੀਤ ਸਿੰਘ ਜੀ.ਕੇ ਵੱਖ-ਵੱਖ ਅਹੁਦਿਆਂ ਉੱਤੇ ਆਪਣੇ ਚਹੇਤਿਆਂ ਅਤੇ ਰਿਸ਼ਤੇਦਾਰਾਂ ਨੂੰ ਲਾ ਰਿਹੈ ਬੀਤੇ ਦਿਨੀਂ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੈਟੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਹੈ ਕਿ ਮਨਜੀਤ ਸਿੰਘ ਨੇ ਦਿੱਲੀ ਵਿਚਲੀਆਂ ਸਿੱਖ ਵਿਰਾਸਤੀ ਇਮਾਰਤਾਂ ਨੂੰ ਢਹਿ-ਢੇਰੀ ਕਰਨ ਵਿੱਚ ਸਾਜਿਸ਼ੀ ਰੋਲ ਅਦਾ ਕੀਤਾ ਹੈ।
ਇੱਕ ਪਾਸੇ ਪੰਜਾਬ ਵਿੱਚ ਪੁਰਾਣੇ ਅਕਾਲੀ ਆਗੂਆਂ ਦੇ ਅਸਤੀਫੇ ਅਤੇ ਹੁਣ ਆਪਣੇ ਦਿੱਲੀ ਧੜੇ ਵਿੱਚ ਪਏ ਪਾੜੇ ਨੇ ਸੁਖਬੀਰ ਬਾਦਲ ਦੀਆਂ ਪਰੇਸ਼ਾਨੀਆਂ ਵਿੱਚ ਵਾਧਾ ਕਰ ਦਿੱਤਾ ਹੈ। ਬਾਦਲ ਵਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਹੰਗਾਮੀ ਬੈਠਕ ਸੱਦੀ ਗਈ ਹੈ।
ਹੋਰ ਵੇਰਵਿਆਂ ਦੀ ਉਡੀਕ–