ਐਨ.ਆਈ.ਏ. ਦੀ ਟੀਮ ਜਾਂਚ ਕਰਦੀ ਹੋਈ (ਫਾਈਲ ਫੋਟੋ)

ਆਮ ਖਬਰਾਂ

ਮਾਲੇਗਾਉਂ ਧਮਾਕਾ : ਸਾਧਵੀ ਪ੍ਰਗਿਆ ਦੀ ਜ਼ਮਾਨਤ ਅਰਜ਼ੀ ਰੱਦ

By ਸਿੱਖ ਸਿਆਸਤ ਬਿਊਰੋ

June 29, 2016

ਮੁੰਬਈ: ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ 2008 ਦੇ ਮਾਲੇਗਾਉਂ ਧਮਾਕਾ ਮਾਮਲੇ ‘ਚ ਦੋਸ਼ੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਐਨ. ਆਈ. ਏ. ਨੇ ਸਾਧਵੀ ਪ੍ਰਗਿਆ ਨੂੰ ਪਿਛਲੇ ਮਹੀਨੇ ਇਸ ਮਾਮਲੇ ‘ਚੋਂ ਕਲੀਨ ਚਿੱਟ ਦੇ ਦਿੱਤੀ ਸੀ। ਵਿਸ਼ੇਸ਼ ਜੱਜ ਐਸ. ਡੀ. ਟੇਕਾਲੇ ਨੇ ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਹੁਕਮ ਸੁਣਾਇਆ।

ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ) ਦੀ ਵਿਸ਼ੇਸ਼ ਅਦਾਲਤ ‘ਚ ਸਾਧਵੀ ਪ੍ਰਗਿਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਪਿਛਲੇ ਹਫ਼ਤੇ ਹੀ ਪੂਰੀ ਹੋ ਗਈ ਸੀ ਪਰ ਇਸ ਮਾਮਲੇ ਦਾ ਫ਼ੈਸਲਾ ਸੁਣਾਉਣ ਲਈ ਅਦਾਲਤ ਨੇ ਅੱਜ ਦੀ ਤਰੀਕ ਤੈਅ ਕੀਤੀ ਸੀ। ਸਾਧਵੀ ਪ੍ਰਗਿਆ ਪਿਛਲੇ 8 ਸਾਲਾਂ ਤੋਂ ਜੇਲ੍ਹ ‘ਚ ਹੈ ਤੇ ਐਨ. ਆਈ. ਏ. ਨੇ ਇਸ ਸਾਲ ਦਾਇਰ ਆਪਣੀ ਸਪਲੀਮੈਂਟਰੀ ਚਾਰਜਸ਼ੀਟ ‘ਚ ਸਾਧਵੀ ਸਮੇਤ 6 ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: