ਜਲੰਧਰ ( 9 ਨਵੰਬਰ 2014): ਸਿੱਖ ਇਹਿਾਸ ਨੂੰ ਕਿਤਾਬਾਂ ਅਤੇ ਗ੍ਰੰਥਾਂ ਵਿੱਚੋਂ ਕੱਢਕੇ ਫਿਲਮੀ ਪਰਦੇ ‘ਤੇ ਲਿਆਉਣ ਦੇ ਉਦਮ ਸ਼ੁਰੂ ਹੋ ਗਏ ਹਨ। ਪਿੱਛਲੇ ਕੁਝ ਸਮੇਂ ਵਿੱਚ ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੇ ਸਿੱਖ ਇਤਿਹਾਸ ਦੀਆਂ ਕੂਝ ਸ਼ਾਨਾਂਮੱਤੇ ਹਿੱਸੇ ਨੂੰ ਪਰਦੇ ‘ਤੇ ਲਿਆਦਾ ਗਿਆ ਹੈ।ਪਰ ਹੁਣ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ 1921 ਵਿਚ ਹੋਏ ਸਾਕਾ ਨਨਕਾਣਾ ਸਾਹਿਬ ਤੇ ਬਹੁਤ ਜਲਦ ਇਕ ਅੰਤਰਰਾਸ਼ਟਰੀ ਪੱਧਰ ਦੀ ਫਿਲਮ ਬਣਨ ਜਾ ਰਹੀ ਹੈ, ਜਿਸ ਦਾ ਨਿਰਮਾਣ ਸੁਖਬੀਰ ਸੰਧਰ ਫਿਲਮਸ ਕਰੇਗੀ।
ਨਨਕਾਣਾ ਸਾਹਿਬ ਦਾ ਇਹ ਸਾਕਾ 20 ਫਰਵਰੀ 1921 ਨੂੰ ਹੋਇਆ ਸੀ, ਜਦ ਇਕ 150 ਸਿੰਘਾ ਦਾ ਜਥਾ ਸ਼ਾਂਤਮਈ ਢੰਗ ਨਾਲ ਨਨਕਾਣਾ ਸਾਹਿਬ ਦੇ ਉਸ ਵੇਲੇ ਦੇ ਮਹੰਤ ਕੋਲੋਂ ਗੁਰਦੁਆਰਾ ਛੁਡਵਾਉਣ ਦੇ ਲਈ ਗਿਆ ਸੀ। ਮਹੰਤ ਨੇ ਜ਼ਬਰਦਸਤੀ ਇਸ ਗੁਰਦੁਆਰੇ ‘ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉੱਥੇ ਗਏ ਹੋਏ ਲੋਕਾਂ ਨੂੰ ਵੀ ਉਸ ਨੇ ਬਹੁਤ ਬੇਦਰਦੀ ਨਾਲ ਮਰਵਾ ਦਿੱਤਾ।
ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਹਨ ਤੇ ਉਹਨਾਂ ਨੇ ਕਾਫੀ ਮਿਹਨਤ ਨਾਲ 2 ਸਾਲ ਦੀ ਰਿਸਰਚ ਤੋਂ ਬਾਅਦ ਇਹ ਫਿਲਮ ਲਿਖੀ ਹੈ। ਸੁਖਬੀਰ ਸਿੰਘ ਸੰਧਰ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਤੇ ਬਾਕੀ ਕਿਰਦਾਰ ਕਰਨ ਵਾਲੇ ਕਲਾਕਾਰਾਂ ਦਾ ਨਾਮ ਕੁਝ ਦਿਨਾਂ ਵਿਚ ਇਕ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਜਾਵੇਗਾ।
ਇਸ ਸਾਕੇ ਨੇ ਸਮੁੱਚੀ ਸਿੱਖ ਕੌਮ ਅੰਦਰ ਇੱਕ ਜੋਸ਼ ਅਤੇ ਗੁਰਦਅੂਾਰਾ ਪ੍ਰਬੰਧ ਖਾਲਸਾ ਪੰਥ ਦੇ ਹੱਥਾਂ ਵਿੱਚ ਸੌਪਣ ਲਈ ਇੱਕ ਜਾਗ੍ਰਤੀ ਲੈ ਆਂਦੀ ਸੀ ਅਤੇ ਸਮੁੱਚੀ ਕੌਮ ਨੇ ਭ੍ਰਿਸ਼ਟ ਮਹੰਤਾਂ ਤੋਂ ਪਵਿੱਤਰ ਗੁਰਧਾਮਾਂ ਨੂੰ ਅਜ਼ਾਦ ਕਰਵਾ ਕੇ ਹੀ ਸ਼ਾਹ ਲਿਆ ਸੀ। ਇਸ ਸਾਕੇ ਵਿੱਚ ਸਿੱਖ ਜੱਥੇ ਦੀ ਅਗਵਾਈ ਕਰ ਰਹੇ ਭਾਈ ਲਛਮਣ ਸਿੰਘ ਵੀ ਸ਼ਹੀਦ ਹੋ ਗਏ ਸਨ।