ਸਿਆਸੀ ਖਬਰਾਂ

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸ਼ਾਮ 5 ਵਜੇ; ਵੋਟਾਂ ਤੋਂ ਪਹਿਲਾਂ ਪੁਲਵਾਮਾ ਵਰਗਾ ਹਮਲਾ ਮੁੜ ਹੋ ਸਕਦੈ: ਰਾਜ ਠਾਕਰੇ

By ਸਿੱਖ ਸਿਆਸਤ ਬਿਊਰੋ

March 10, 2019

ਨਵੀਂ ਦਿੱਲੀ: ਭਾਰਤੀ ਉਪਮਹਾਂਦੀਪ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋ ਹੋਵਾਗਾ। ਖਬਰਖਾਨੇ ਮੁਤਾਬਕ ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸ਼ਾਮ 5 ਵਜੇ ਚੋਣਾਂ ਦੇ ਪੜਾਵਾਂ ਅਤੇ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

ਵੋਟਾਂ ਤੋਂ ਪਹਿਲਾਂ ਪੁਲਵਾਮਾ ਵਰਗਾ ਹਮਲਾ ਮੁੜ ਹੋ ਸਕਦੈ: ਰਾਜ ਠਾਕਰੇ

ਮੁੰਬਈ: ਮਹਾਂਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਲੰਘੇ ਕੱਲ੍ਹ ਆਪਣੇ ਦਲ ਦੇ ਕਾਰਕੁੰਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ “ਆਉਂਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਪੁਲਵਾਮਾ ਵਰਗਾ ਹਮਲਾ” ਮੁੜ ਹੋ ਸਕਦਾ ਹੈ।

ਉਹਨੇ ਕਿਹਾ ਕਿ: “ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ। ਚੋਣਾਂ ਜਿੱਤਣ ਲਈ ਝੂਠ ਬੋਲਿਆ ਜਾ ਰਿਹਾ ਹੈ। ਆਉਂਦੀਆਂ ਚੋਣਾਂ ਜਿੱਤਣ ਲਈ ਆਉਂਦੇ ਇਕ ਦੋ ਮਹੀਨਿਆਂ ਵਿਚ ਪੁਲਵਾਮਾ ਵਰਗਾ ਇਕ ਹੋਰ ਹਮਲਾ ਹੋ ਸਕਦਾ ਹੈ”।

ਭਾਰਤ ਸਰਕਾਰ ਵਲੋਂ ਹਵਾਈ ਹਮਲਿਆਂ ਦੌਰਾਨ ਜੈਸ਼-ਏ-ਮੁਹੰਮਦ ਦੇ ਕਾਰਕੁੰਨਾਂ ਨੂੰ ਮਾਰ ਦੇਣ ਦੇ ਦਾਅਵਿਆਂ ਉੱਤੇ ਸ਼ੱਕ ਖੜ੍ਹਾ ਕਰਦਿਆਂ ਰਾਜ ਠਾਕਰੇ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਪਾਕਿਸਤਾਨ ਨੇ ਕਦੀ ਵੀ ਹਵਾਈ ਫੌਜੀ ਅਭੀਨੰਦਨ ਵਰਦਮਾਨ ਨੂੰ ਫੜ੍ਹ ਲੈਣ ਤੋਂ ਬਾਅਦ ਇੰਨੇ ਸੁਖਾਲਿਆਂ ਵਾਪਸ ਨਹੀਂ ਸੀ ਭੇਜਣਾ।

ਪੁਲਵਾਮਾ ਹਮਲੇ ਚ ਮਾਰੇ ਗਏ 40 ਸੀ.ਆਰ.ਪੀ.ਐਫ. ਵਾਲਿਆਂ ਦਾ ਹਵਾਲਾ ਦੇਂਦਿਆਂ ਰਾਜ ਠਾਕਰੇ ਨੇ ਕਿਹਾ ਕਿ “ਕੀ ਸਾਨੂੰ ਹਾਲੀ ਵੀ ਸਵਾਲ ਨਹੀਂ ਕਰਨੇ ਚਾਹੀਦੇ? ਦਸੰਬਰ ਵਿਚ ਐਨ.ਐਸ.ਏ. ਅਜੀਤ ਦੋਵਾਲ ਪਾਕਿਸਤਾਨ ਦੇ ਹਮਰੁਤਬੇ ਨੂੰ ਬੈਂਕਾਕ ਵਿਚ ਮਿਿਲਆ ਸੀ। ਸਾਨੂੰ ਕੌਣ ਦੱਸੇਗਾ ਕਿ ਉਸ ਮਾਲਾਕਾਤ ਵਿਚ ਕੀ ਸਲਾਹਾਂ ਹੋਈਆਂ ਸਨ?”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: