ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਮੋਹਾਲੀ ਵਿਖੇ ਐਨ.ਆਈ.ਏ. ਅਦਾਲਤ 'ਚ ਪੇਸ਼ ਹੋਣ ਸਮੇਂ (ਫਾਈਲ ਫੋਟੋ: 6 ਦਸੰਬਰ, 2017)

ਸਿੱਖ ਖਬਰਾਂ

ਤਲਜੀਤ ਸਿੰਘ ਜਿੰਮੀ ਦਾ ਖੰਨਾ ਪੁਲਿਸ ਵਲੋਂ 2 ਦਿਨਾਂ ਰਿਮਾਂਡ

By ਸਿੱਖ ਸਿਆਸਤ ਬਿਊਰੋ

December 11, 2017

ਲੁਧਿਆਣਾ: ਖੰਨਾ ਪੁਲਿਸ ਨੇ 9 ਸਾਲਾਂ ਬਾਅਦ ਇੰਗਲੈਂਡ ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ  ਕੱਲ੍ਹ (10 ਦਸੰਬਰ, 2017) ਪਾਇਲ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ।

ਸਬੰਧਤ ਖ਼ਬਰ: ਭਾਰਤੀ ਮੀਡੀਆ ਵਲੋਂ ਜਗਤਾਰ ਸਿੰਘ ਜੱਗੀ ਦੇ ਸਬੰਧ ‘ਚ ਚਲਾਈ ਗਈ ਵੀਡੀਓ ਦੇ ਬਾਰੇ ‘ਚ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਵਿਸਥਾਰ ‘ਚ ਗੱਲਬਾਤ (ਵਿਸ਼ੇਸ਼) …

ਜ਼ਿਕਰਯੋਗ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਮਲੌਦ ਅਧੀਨ ਪੈਂਦੇ ਜਗੇੜਾ ਪਿੰਡ ‘ਚ ਡੇਰਾ ਸਿਰਸਾ ਦੀ ਕੰਟੀਨ ਚਲਾਉਂਦੇ ਪਿਉ-ਪੁੱਤ ਦਾ 25 ਫਰਵਰੀ 2017 ਨੂੰ ਕਤਲ ਹੋ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਪਾਇਲ ਦੇ ਡੀ.ਐਸ.ਪੀ. ਰਛਪਾਲ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੁਲਿਸ ਕੋਲ ਇਸ ਮਾਮਲੇ ‘ਚ ਪੁਖਤਾ ਸਬੂਤ ਹਨ। ਤਲਜੀਤ ਸਿੰਘ ਜਿੰਮੀ ਨੂੰ 12 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।

ਸਬੰਧਤ ਖ਼ਬਰ: ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਪੰਜਾਬ ਵਿਚ ਦਰਜ਼ ਕੇਸਾਂ ਦੇ ਸਬੰਧ ‘ਚ ਹੋਈ ਵਿਚਾਰ-ਚਰਚਾ (ਰਿਪੋਰਟ) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: