ਖਾਸ ਖਬਰਾਂ

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ “ਖਾਲਸਾ ਰਾਜ ਦੇ ਉਸਰਈਏ ਭਾਗ-2” ਜਾਰੀ

By ਸਿੱਖ ਸਿਆਸਤ ਬਿਊਰੋ

November 29, 2019

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ ‘ਖਾਲਸਾ ਰਾਜ ਦੇ ਉਸਰਈਏ’ ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵੱਲੋਂ ਲਿਖੀ ਗਈ ਹੈ ਜਿਹਨਾਂ ਨੇ ਖਾਲਸਾ ਰਾਜ ਨੂੰ ਉਸਾਰਨ ਤੇ ਸੰਭਾਲਣ ਵਾਲੇ ਨਾਇਕਾਂ ਦਾ ਇਤਿਹਾਸ ਲਿਖਣ ਦਾ ਵੱਡਾ ਕਾਰਜ ਕੀਤਾ ਸੀ। ਇਸ ਕਾਰਜ ਦੀ ਬਦੌਲਤ ਅੱਜ ਸਾਡੇ ਕੋਲ ਪੰਜਾਬੀ ਬੋਲੀ ਵਿਚ ਕਿਤਾਬਾਂ ਦੀ ਇਕ ਅਜਿਹੀ ਲੜੀ ਮੌਜੂਦ ਹੈ ਜਿਸ ਰਾਹੀਂ ਅਸੀਂ ਖਾਲਸਾ ਰਾਜ ਤੇ ਇਸ ਦੇ ਨਾਇਕਾਂ ਬਾਰੇ ਜਾਣ ਸਕਦੇ ਹਾਂ ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਦੇ ਹਾਂ। ਬਾਬਾ ਪ੍ਰੇਮ ਸਿੰਘ ਦੇ ਕਾਰਜ ਦੀ ਖਾਸੀਅਤ ਇਹ ਹੈ ਕਿ ਉਹਨਾਂ ਇਤਿਹਾਸਕ ਤੱਥਾਂ ਨੂੰ ਸਿੱਖੀ ਜਜ਼ਬੇ ਨਾਲ ਆਪਣੀਆਂ ਲਿਖਤਾਂ ਵਿਚ ਪੇਸ਼ ਕੀਤਾ ਹੈ।

ਖਾਲਸਾ ਰਾਜ ਦੇ ਉਸਰੀਏ” ਕਿਤਾਬ ਦੋ ਭਾਗਾਂ ਵਿਚ ਹੈ। ਇਸ ਕਿਤਾਬ ਵਿਚ ਖਾਲਸਾ ਰਾਜ ਉਸਾਰਨ ਵਾਲੀਆਂ ਮਹਾਨ ਸਖਸ਼ੀਅਤਾਂ ਦੀਆਂ ਜੀਵਨੀਆਂ ਦਰਜ਼ ਹਨ।

ਖਾਲਸਾ ਰਾਜ ਦੇ ਉਸਰਈਏ ਕਿਤਾਬ ਮੰਗਵਾਉਣ ਲਈ ਤੰਦ ਨੂੰ ਛੂਹੋ।

ਸਿੱਖ ਸਿਆਸਤ ਨੇ ਖਾਲਸਾ ਰਾਜ ਦੇ ਉਸਰਈਏ ਕਿਤਾਬ ਨੂੰ ਬੋਲਣ ਲਾਇਆ ਹੈ ਤੇ ਇਸ ਬੋਲਦੀ ਕਿਤਾਬ ਦਾ ਪਹਿਲਾ ਭਾਗ ਅਸੀਂ ਸਾਂਝਾ ਕਰ ਚੁੱਕੇ ਹਾਂ, ਅਸੀਂ ਇੱਥੇ ਬੋਲਦੀ ਕਿਤਾਬ ਦਾ “ਦੂਜਾ ਭਾਗ” ਸਰੋਤਿਆਂ ਦੀ ਜਾਣਕਾਰੀ ਹਿਤ ਸਾਂਝਾ ਕਰ ਰਹੇ ਹਾਂ। ਇਸ ਕਿਤਾਬ ਵਿਚ ਦਰਜ਼ ਪਹਿਲੀਆਂ ਦੋ ਜੀਵਨੀਆਂ ਬਿਨਾ ਭੇਟਾ ਤਾਰੇ ਸੁਣੀਆਂ ਜਾ ਸਕਦੀਆਂ ਹਨ।

ਇਹ ਸਾਰੀਆਂ ਜੀਵਨੀਆਂ ਸੁਣਨ ਦੇ ਲਈ ਸਰੋਤੇ ਭੇਟਾ ਤਾਰ ਕੇ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਸਕਦੇ ਹਨ।ਸਰੋਤੇ ਸਿੱਖ ਸਿਆਸਤ ਦੀ ਐਪ ਬਿਨਾ ਕਿਸੇ ਭੇਟਾ ਦੇ ਗੁਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹਾਸਿਲ ਕਰ ਕੇ ਸੁਣ ਸਕਦੇ ਹਨ।

ਐਪ  ਹਾਸਲ ਕਰਨ ਲਈ ਇਹ ਤੰਦ ਛੂਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: