ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾ ਕੇ ਮਿਲਦੇ ਹੋਏ ਨਵਜੋਤ ਸਿੰਘ ਸਿੱਧੂ

ਖਾਸ ਖਬਰਾਂ

ਮਾਮਲਾ ਕਰਤਾਰਪੁਰ ਸਾਹਿਬ ਦਾ ਲਾਂਘਾ: ਨਵਜੋਤ ਸਿੱਧੂ ਇਕ ਬਹਾਨਾ ਹੈ, ਸਿੱਖ ਪੰਥ ਨਿਸ਼ਾਨਾ ਹੈ: ਖਾਲੜਾ ਮਿਸ਼ਨ

By ਸਿੱਖ ਸਿਆਸਤ ਬਿਊਰੋ

August 20, 2018

ਚੰਡੀਗੜ੍ਹ: ਪੰਜਾਬ ਸਰਕਾਰ ਦੇ ਵਜ਼ੀਰ ਨਵਜੋਤ ਸਿੰਧੂ ਦੀ ਪਾਕਿਸਤਾਨ ਫੇਰੀ ਸਬੰਧੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁਖੀ ਅਧਿਕਾਰ ਸੰਗਠਨ, ਮਨੱੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜਿਸ ਵਿਚਾਰਧਾਰਾ ਨੇ 1947 ਦੀ ਵੰਡ 10 ਲੱਖ ਮਨੱੁਖੀ ਜਾਨਾ ਦੀ ਕੀਮਤ ਤੇ ਕਰਾਈ ਉਹ ਅੱਜ ਵੀ ਗੋਲੀ ਦੀ ਰਾਜਨੀਤੀ ਜਾਰੀ ਰੱਖਣਾ ਚਾਹੁਂਦੇ ਹਨ।

ਜਥੇਬੰਦੀਆਂ ਨੇ ਕਿਹਾ ਕਿ ਨਵਜੋਤ ਸਿੰਘ ਸਿਧੂ ਦੇ ਪਾਕਿਸਤਾਨ ਦੀ ਫੇਰੀ ਕਾਰਨ ਅਤੇ ਫੌਜਮੁਖੀ ਨੂੰ ਪਾਈ ਜਫੀ ਕਾਰਨ ਮਨੂੰਵਾਦੀਆਂ ਦੇ ਸਿੱਖੀ ਅਤੇ ਘੱਟ ਗਿਣਤੀਆ ਦੇ ਦੋਖੀਆ ਦੇ ਢਿੱਡੀ ਪੀੜ ਸਮਝ ਆਉਦੀ ਹੈ। ਉਹ ਨਹੀ ਚਾਹੁਂਦੇ ਕਿ ਸਿੱਖ ਪੰਥ ਸ੍ਰੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਖੁਲੇ ਆਮ ਬਿਨਾ ਰੋਕ ਟੋਕ ਕਰ ਸਕੇ।

ਜਥੇਬੰਦੀਆ ਨੇ ਕਿਹਾ ਕਿ ਨਵਜੋਤ ਸਿਧੂ ਸੱਚਮੁਚ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਉਸ ਨੰ ਦਿੱਲੀ ਨਾਗਪੁਰ ਦੀ ਗੁਲਾਮੀ ਗਲੋਂ ਲਾਹੁਣੀ ਪਵੇਗੀ। ਉਹਨਾ ਕਿਹਾ ਕਿ ਬਾਦਲਕਿਆ ਨੇ ਦਿੱਲੀ ਅਤੇ ਨਾਗਪੁਰ ਦੇ ਇਸ਼ਾਰੇ ਤੇ ਸਿਧੂ ਦੀ ਫੇਰੀ ਦਾ ਅਤੇ ਫੌਜ ਮੁਖੀ ਨਾਲ ਪਾਈ ਜੱਫੀ ਦਾ ਵਿਰੋਧ ਕੀਤਾ ਅਤੇ ਕੈਪਟਨ ਅਮਰੰਿਦਰ ਸਿੰਘ ਨੂੰ ਵੀ ਵਿਰੋਧ ਕਰਨਾ ਪਿਆ।

ਸਬੰਧਤ ਖ਼ਬਰ:  ਪਹਿਲੇ ਪਾਤਿਸ਼ਾਹ ਦੇ 550ਵੇਂ ਪਰਕਾਸ਼ ਦਿਹਾੜੇ ’ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਸਕਦਾ ਹੈ

ਬਾਦਲ ਦਲ ਅਤੇ ਕੈਪਟਨ ਦੁਸਟ ਕੇ. ਪੀ. ਐਸ ਗਿੱਲ ਨਾਲ ਜੱਫੀਆਂ ਨੂੰ ਜਾਇਜ ਠਹਿਰਾਉਦੇ ਹਨ ਜਿਸ ਨੇ ਪੰਜਾਬ ਅੰਦਰ ਹਜਾਰਾਂ ਨਿਰਦੋਸ਼ ਨੋਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ। ਬਾਦਲ ਦਲ, ਭਾਜਪਾ ਅਤੇ ਕਾਗਰਸੀ ਇਜਹਾਰ ਆਲਮ, ਸਮੈਧ ਸੈਣੀ ਅਤੇ ਖੂਬੀ ਰਾਮ ਨਾਲ ਜੱਫੀਆਂ ਨੂੰ ਸਹੀ ਮੰਨਦੇ ਹਨ ਜਿਨ੍ਹਾ ਝੂਠੇ ਮੁਕਾਬਲਿਆ ਰਾਹੀ ਧਰਤੀ ਰੰਗ ਦਿੱਤੀ।

ਉਹਨਾ ਮੰਗ ਕੀਤੀ ਨਕੋਦਰ ਗੋਲੀ ਕਾਡ ਜੋ 4 ਫਰਵਰੀ 1986 ਨੂੰ ਵਾਪਰਿਆ ਸੀ ਬਾਰੇ ਬਣੇ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਵੇ ਅਤੇ ਮੁਖ ਦੋਸ਼ੀ ਇਜਹਾਰ ਆਲਮ ਨੂੰ ਗਿਰਫਤਾਰ ਕੀਤਾ ਜਾਵੇ। ਉਹਨਾ ਭਾਈ ਗੁਰਦੇਵ ਸਿੰਘ ਕਾਉਂਕੇ ਕੇਸ ਸਬੰਧੀ ਬਣੀ ਤਿਵਾੜੀ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ।

ਆਖਰ ਵਿੱਚ ਉਹਨਾ ਕਿਹਾ ਕਿ ਬਾਦਲਕੇ ਜੋ ਫੌਜੀ ਹਮਲੇ, ਝੂਠੇ ਮੁਕਾਬਲਿਆਂ ਅਤੇ ਨਸ਼ਿਆਂ ਰਾਹੀ ਕੁਲਨਾਸ਼ ਦੀ ਯੋਜਨਾ ਬੰਦੀ ਵਿੱਚ ਸ਼ਾਮਲ ਹੋ ਸਕਦੇ ਹਨ ਤਾਂ ਬੇਅਦਬੀਆਂ ਅਤੇ ਬਹਿਬਲ ਕਲਾਂ ਵਰਗੇ ਪਾਪ ਉਹਨਾ ਵਾਸਤੇ ਕੋਈ ਵੱਡੀ ਗੱਲ ਨਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: