ਸਿਆਸੀ ਖਬਰਾਂ

ਕਸ਼ਮੀਰ: ਹੁਰੀਅਤ ਵਲੋਂ ਬੰਦ ਦੇ ਸੱਦੇ ਅਤੇ ਰੋਸ ਪ੍ਰਦਰਸ਼ਨਾਂ ਕਾਰਨ ਅਨੰਤਨਾਗ ਜ਼ਿਮਨੀ ਚੋਣ ਮੁਲਤਵੀ

By ਸਿੱਖ ਸਿਆਸਤ ਬਿਊਰੋ

April 11, 2017

ਸ੍ਰੀਨਗਰ: ਕਸ਼ਮੀਰ ਵਿਚ ਹੋ ਰਹੇ ਰੋਸ ਪ੍ਰਦਰਸ਼ਨਾਂ ਕਰਕੇ ਭਾਰਤੀ ਚੋਣ ਕਮਿਸ਼ਨ ਨੇ ਅਨੰਤਨਾਗ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਲਤਵੀ ਕਰ ਦਿੱਤੀ। ਪਹਿਲਾਂ ਇਹ ਚੋਣ 12 ਅਪਰੈਲ ਨੂੰ ਹੋਣੀ ਸੀ, ਜੋ ਹੁਣ 25 ਮਈ ਨੂੰ ਕਰਵਾਈ ਜਾਵੇਗੀ। ਇਸੇ ਤਰ੍ਹਾਂ ਸ੍ਰੀਨਗਰ ਹਲਕੇ ਦੀ ਬੀਤੇ ਦਿਨ ਹੋਈ ਜ਼ਿਮਨੀ ਚੋਣ ਵਿੱਚ 6.5 ਫੀਸਦੀ ਵੋਟਾਂ ਹੀ ਪਈਆਂ। ਵੋਟਾਂ ਪੈਣ ਤੋਂ ਬਾਅਦ ਅਜਿਹੇ ਦੋ ਸਰਕਾਰੀ ਸਕੂਲਾਂ ਨੂੰ ਅੱਗ ਲਾ ਦਿੱਤੀ, ਜਿਨ੍ਹਾਂ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣਨੇ ਸਨ।

ਸ੍ਰੀਨਗਰ ਸ਼ਹਿਰ, ਜਿੱਥੇ ਐਤਵਾਰ ਨੂੰ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਨੇ ਚੋਣਾਂ ਦਾ ਵਿਰੋਧ ਕਰ ਰਹੇ ਨੌਜਵਾਨਾਂ ‘ਤੇ ਗੋਲੀਬਾਰੀ ਕਰਕੇ ਅੱਠ ਕਸ਼ਮੀਰੀਆਂ ਨੂੰ ਮਾਰ ਦਿੱਤਾ ਸੀ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੋਪੀਆਂ ਜ਼ਿਲ੍ਹੇ ਵਿੱਚ ਨੌਜਵਾਨਾਂ ਨੇ ਇਕ ਸਰਕਾਰੀ ਸਕੂਲ ਦੀ ਇਮਾਰਤ ਨੂੰ ਅੱਗ ਲਾ ਦਿੱਤੀ। ਇਕ ਹੋਰ ਘਟਨਾ ਵਿੱਚ ਕਸ਼ਮੀਰੀ ਨੌਜਵਾਨਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਅਰੀਹਲ ਇਲਾਕੇ ਵਿੱਚ ਸਕੂਲ ਇਮਾਰਤ ਫੂਕ ਦਿੱਤੀ। ਇਨ੍ਹਾਂ ਦੋਵਾਂ ਸਕੂਲਾਂ ਵਿੱਚ ਪੋਲਿੰਗ ਬੂਥ ਬਣਨੇ ਸਨ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Indian State is fighting a lost battle in Kashmir: says Dal Khalsa …

ਪੁਲਿਸ ਅਧਿਕਾਰੀਆਂ ਮੁਤਾਬਕ ਅਨੰਤਨਾਗ ਲੋਕ ਸਭਾ ਹਲਕੇ ਵਿੱਚ ਧਾਰਾ 144 ਅਧੀਨ ਚਾਰ ਜਾਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ਉਤੇ ਪਾਬੰਦੀ ਹੈ। ਅਜ਼ਾਦੀ ਪਸੰਦ ਆਗੂਆਂ ਵਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਵਾਦੀ ਤਕਰੀਬਨ ਬੰਦ ਰਹੀ। ਇਸ ਦੌਰਾਨ ਭਾਰਤ ਸਰਕਾਰ ਨੇ ਕਸ਼ਮੀਰ ਵਾਦੀ ਵਿੱਚ ਦੂਜੇ ਦਿਨ ਵੀ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ। ਕਸ਼ਮੀਰ ਯੂਨੀਵਰਸਿਟੀ ਤੇ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਤੇ ਤਕਨਾਲੋਜੀ ਨੇ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ।

ਸਬੰਧਤ ਖ਼ਬਰ: ਸ੍ਰੀਨਗਰ ਜ਼ਿਮਨੀ ਚੋਣ ‘ਚ ਪਈਆਂ ਸਿਰਫ 6.5% ਵੋਟਾਂ; ਭਾਰਤੀ ਦਸਤਿਆਂ ਨੇ 8 ਮੁਜਾਹਰਾਕਾਰੀ ਮਾਰੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: