ਅੰਮ੍ਰਿਤਸਰ: ਕਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ੍ਰੀ ਦਰਬਾਰ ਸਾਹਿਬ ਦੇ ਫੇਰੀ ਨੂੰ ਲੈਕੇ ਅਗਾਉਂ ਤਿਆਰੀਆਂ ਲਈ,ਕਨੇਡਾ ਤੋਂ ਇਕ ਉਚ ਪੱਧਰੀ ਵਫਦ ਅੱਜ ਸ੍ਰੀ ਦਰਬਾਰ ਸਾਹਿਬ ਪੁਜਾ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਤੋਂ ਸੁਰੱਖਿਆ,ਮੀਡੀਆ ਤੇ ਸਿਆਸੀ ਵਿਭਾਗ ਦੇ ਅਧਿਕਾਰੀ ਤੋਂ ਇਲਾਵਾ ਦਿੱਲੀ ਸਥਿਤ ਕਨੇਡੀਅਨ ਹਾਈਕਮਿਸ਼ਨ ਤੋਂ ਡਿਪਟੀ ਹਾਈ ਕਮਿਸ਼ਨਰ, ਅਤੇ ਸਕੱਤਰ ਪੱਧਰ ਦੇ ਕੋਈ ਇਕ ਦਰਜਨ ਦੇ ਕਰੀਬ ਇਹ ਅਧਿਕਾਰੀ ਸ੍ਰੀ ਦਰਬਾਰ ਸਾਹਿਬ ਸਮੇਤ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਵੀ ਗਏ ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ,ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਡਾ:ਰੂਪ ਸਿੰਘ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰ:ਸੁਲੱਖਣ ਸਿੰਘ ,ਵਫਦ ਦੇ ਨਾਲ ਰਹੇ।
ਦੱਸਿਆ ਗਿਆ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ 80 ਮੈਂਬਰੀ ਵਫਦ ਸਹਿਤ ਸ਼੍ਰੀ ਦਰਬਾਰ ਸਾਹਿਬ ਪੁਜ ਰਹੇ ਹਨ ।ਇਸ ਵਫਦ ਵਿੱਚ ਜਸਟਿਨ ਟਰੂਡੋ ਦੀ ਧਰਮ ਪਤਨੀ,ਬੱਚੇ ,ਚਾਰ ਸਿੱਖ ਮੰਤਰੀ,੧੯ ਮੈਂਬਰ ਪਾਰਲੀਮੈਂਟ ਅਤੇ 35-40 ਲੋਕ ਮੀਡੀਆ ਨਾਲ ਸਬੰਧਤ ਹੋਣਗੇ ।