ਵਿਦੇਸ਼

ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ

By ਸਿੱਖ ਸਿਆਸਤ ਬਿਊਰੋ

June 05, 2016

ਸਿੰਗਾਪੁਰ: ਸਿੰਗਾਪੁਰ ਵਿਚ ਅਧਿਆਪਕ ਤੋਂ ਪੱਤਰਕਾਰ ਤੇ ਪ੍ਰਸ਼ਾਸਕ ਬਣੇ ਸਿੱਖ ਸੰਤੋਖ ਸਿੰਘ ਗਰੇਵਾਲ ਅਕਾਲ ਚਲਾਣਾ ਕਰ ਗਏ। ਆਖਰੀ ਸਮੇਂ ਉਹ ਫੁਟਬਾਲ ਦਾ ਮੈਚ ਦੇ ਰਹੇ ਸਨ। 56 ਸਾਲ ਦੇ ਗਰੇਵਾਲ ਨੇ ਆਪਣਾ ਪੱਤਰਕਾਰੀ ਸਫਰ 1995 ਵਿਚ ‘ਦ ਸਟ੍ਰੇਟਸ ਟਾਈਮਜ਼’ ਤੋਂ ਸ਼ੁਰੂ ਕੀਤਾ ਅਤੇ ਪੰਜ ਸਾਲਾਂ ਦੌਰਾਨ ਉਨ੍ਹਾਂ ਅਜਿਹੀਆਂ ਖ਼ਬਰਾਂ ਦਿਤੀਆਂ ਜਿਨ੍ਹਾਂ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਮਿਲੇ। ਫ਼ੁਟਬਾਲ ਤੇ ਹਾਕੀ ਦਾ ਜਨੂੰਨ ਹੋਣ ਕਾਰਨ, ਉਨ੍ਹਾਂ ਖੇਡਾਂ ਬਾਰੇ ਰੀਪੋਰਟਾਂ ਦਿੰਦਿਆਂ ਕਈ ਪੁਰਸਕਾਰ ਜਿੱਤੇ।

ਸੰਤੋਖ ਸਿੰਘ ਗਰੇਵਾਲ ਸਿੰਗਾਪੁਰ ਸਿੱਖ ਐਜੂਕੇਸ਼ਨ ਫ਼ਾਊਂਡੇਸ਼ਨ ਦੇ ਸਾਬਕਾ ਚੈਅਰਮੇਨ ਤੇ ਮੌਜੂਦਾ ਸਲਾਹਕਾਰ, ਸਿੰਗਾਪੁਰ ਖ਼ਾਲਸਾ ਕਲੱਬ ਦੇ ਮੈਨੇਜਮੈਂਟ ਕਮਿਊਨਟੀ ਮੈਂਬਰ ਅਤੇ ਇਕ ਸਥਾਨਕ ਪੋਲੀਟੈਕਨਿਕ ਦੇ ਡਾਇਰੈਕਟਰ ਸਨ।

ਸੰਤੋਖ ਸਿੰਘ ਦੇ ਪਰਵਾਰ ਵਿਚ ਪਤਨੀ ਅਤੇ ਦੋ ਬੇਟੇ ਤੇ ਇਕ ਬੇਟੀ ਹਨ। ਉਨ੍ਹਾਂ ਦੀ ਪਤਨੀ ਅਨੁਸਾਰ ਸੰਤੋਖ ਸਿੰਘ ਦਾ ਖਾਣਾ ਖਾਣ ਤੋਂ ਬਾਅਦ ਫ਼ੁਟਬਾਲ ਮੈਚ ਵੇਖਦਿਆਂ ਦਿਹਾਂਤ ਹੋਇਆ। ‘ਦ ਸਟ੍ਰੇਟਸ ਟਾਈਮਜ਼ ਨੇ ਕਿਹਾ, ”ਸ਼ਾਇਦ ਉਹ ਇਸ ਤਰ੍ਹਾਂ ਹੀ ਜਾਣਾ ਪਸੰਦ ਕਰਦੇ ਸਨ। ਉਨ੍ਹਾਂ ਨੂੰ ਖੇਡਾਂ ਨਾਲ ਬਹੁਤ ਪਿਆਰ ਸੀ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: