ਸਿੱਖ ਖਬਰਾਂ

ਮੈਲਬਰਨ ‘ਚ ‘ਜਿਤੁ ਜੰਮਿਹ ਰਾਜਾਨ’ ਸਮਾਗਮ; ਸਿੱਖ ਇਤਿਹਾਸ ‘ਚ ਬੀਬੀਆਂ ਦੀ ਭੂਮਿਕਾ ‘ਤੇ ਚਰਚਾ

By ਸਿੱਖ ਸਿਆਸਤ ਬਿਊਰੋ

October 07, 2019

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਗੂਰੁ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਸਟਰੇਲੀਆ ‘ਚ ਚੱਲ ਲਹੇ ਲੜੀਵਾਰ ਸਮਾਗਮਾਂ ਤਹਿਤ ਬੀਬੀਆਂ ਲਈ ਖਾਸ ਸਮਾਗਮ ‘ਜਿਤੁ ਜੰਮਿਹ ਰਾਜਾਨ’ ਕਰਵਾਇਆ ਗਿਆ ਜਿਸ ‘ਚ ਸਿੱਖ ਇਤਿਹਾਸ ਖਾਸਕਰ ਗੁਰੂ ਨਾਨਕ ਸਾਹਿਬ ਦੀਆਂ ਬੀਬੀਆਂ ਪ੍ਰਤੀ ਸਿੱਖਿਆਵਾਂ ਨੂੰ ਕੇਂਦਰ ‘ਚ ਰੱਖ ਕੇ ਗੱਲਬਾਤ ਕੀਤੀ ਗਈ।

ਵਾਇਸ ਆਫ਼ ਵਿਕਟੋਰੀਆ ਅਤੇ ਸਿੱਖ ਫ਼ੋਰਮ ਆਸਟਰੇਲੀਆ ਵੱਲ੍ਹੋਂ ਹੋਰ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ‘ਚ ਵਿਕਟੋਰੀਆ ਤੋਂ ਫੈਡਰਲ ਉਮੀਦਵਾਰ ਰਹੀ ਬੀਬੀ ਐਲੈਕਸ ਭੱਠਲ, ਅਤੇ ਬੀਬੀ ਜਤਿੰਦਰ ਕੌਰ ਨੇ ਮੁੱਖ ਭਾਸ਼ਨਾਂ ਰਾਹੀਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਚੋਂ ਰੌਸ਼ਨੀ ਲੈ ਕੇ ਔਰਤਾਂ ਅੱਜ ਕੌਮਾਂਤਰੀ ਪੱਧਰ ‘ਤੇ ਆਪਣੇ ਅਤੇ ਬਹੁਕੌਮੀ ਭਾਈਚਾਰੇ ਲਈ ਉਸਾਰੂ ਕੰਮ ਕਰ ਰਹੀਆਂ ਹਨ।

ਇਸ ਮੌਕੇ ‘ਸਿੱਖ ਇਤਿਹਾਸ ‘ਚ ਬੀਬੀਆਂ ਅਤੇ ਉਨ੍ਹਾਂ ਦੀ ਭੂਮਿਕਾ’ ਵਿਸ਼ੇ ‘ਤੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਹਲਕੇ ਦੇ ਉੱਪ ਮੇਅਰ , ਕੌਂਸਲਰ ਸਮੇਤ ਹੋਰਨਾ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਵੱਖ ਵੱਖ ਖੇਤਰਾਂ ‘ਚ ਯੋਗਦਾਨ ਕਰਨ ਵਾਲੀਆਂ ਸਖ਼ਸ਼ੀਅਤਾਂ ਨੂੰ ਸੰਸਥਾ ਵੱਲ੍ਹੋਂ ਸਨਮਾਨਿਤ ਵੀ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: