March 19, 2012 | By ਸਿੱਖ ਸਿਆਸਤ ਬਿਊਰੋ
ਪਟਿਆਲਾ, ਪੰਜਾਬ (ਮਾਰਚ 19, 2012): ਸਿੱਖ ਸਿਆਸਤ ਕੋਲ ਮੌਜੂਦ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ, ਪਟਿਆਲਾ ਦੇ ਅਧਿਕਾਰੀਆਂ ਨੇ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕਾਲੇ ਵਰੰਟ ਚੰਡੀਗੜ੍ਹ ਦੀ ਅਦਾਲਤ ਨੂੰ ਵਾਪਸ ਭੇਜ ਦਿੱਤੇ ਹਨ। ਅਧਿਕਾਰੀਆਂ ਨੇ ਜੋ ਚਿੱਠੀ ਵਰੰਟਾਂ ਨਾਲ ਲਗਾ ਕੇ ਵਾਪਸ ਭੇਜੀ ਹੈ ਉਸ ਅਨੁਸਾਰ ਜੇਲ੍ਹ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਈ ਰਾਜੋਆਣਾ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਮੌਤ ਦੀ ਸਜਾ ਸੁਣਾਈ ਹੈ ਤੇ ਚੰਡੀਗੜ੍ਹ ਦੀ ਅਦਾਲਤ ਦਾ ਅਧਿਕਾਰ ਖੇਤਰ ਪੰਜਾਬ ਤੋਂ ਬਾਹਰ ਹੀ ਖਤਮ ਹੋ ਜਾਂਦਾ ਹੈ ਜਿਸ ਕਾਰਨ ਪਟਿਆਲਾ ਜੇਲ੍ਹ ਵਿਚ ਭਾਈ ਬਲਵੰਤ ਸਿੰਘ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।
ਇਸ ਘਟਨਾਕ੍ਰਮ ਨਾਲ ਇਹ ਆਸ ਵਧੇਰੇ ਵਧ ਗਈ ਹੈ ਕਿ ਭਾਈ ਬਲਵੰਤ ਸਿੰਘ ਨੂੰ ਚੰਡੀਗੜ੍ਹ ਅਦਾਲਤ ਵੱਲੋਂ ਮਿੱਥੀ ਗਈ ਤਰੀਕ 31 ਮਾਰਚ, 2012 ਨੂੰ ਫਾਂਸੀ ਦਾ ਦਿੱਤੀ ਜਾਵੇ। ਇਸ ਬਾਰੇ ਵਧੇਰੇ ਸਪਸ਼ਟਤਾ ਆਉਂਦੇ ਦਿਨਾਂ ਵਿਚ ਹੀ ਹੋ ਸਕੇਗੀ।
Related Topics: Bhai Balwant Singh Rajoana