ਖਾਸ ਖਬਰਾਂ

ਜਗਤਾਰ ਸਿੰਘ ਜੱਗੀ ਜੌਹਲ ਨੂੰ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲੀ

By ਸਿੱਖ ਸਿਆਸਤ ਬਿਊਰੋ

March 15, 2022

ਚੰਡੀਗੜ੍ਹ: ਇੰਡੀਆ ਵਿਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਅੱਜ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਜੱਗੀ ਜੌਹਲ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਕ ਬੋਲਦੇ ਸੁਨੇਹੇ ਵਿਚ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਫਾ 307 (ਆਈ.ਪੀ.ਸੀ.) ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਐਫ.ਆਈ.ਆਰ. ‘ਆਰ.ਸੀ. 24 ਐਨ.ਆਈ.ਏ. 2017’ ਵਿੱਚ ਜਗਤਾਰ ਸਿੰਘ ਜੱਗੀ ਨੂੰ ਜ਼ਮਾਨਤ ਦੇ ਦਿੱਤੀ ਹੈ।

ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ. ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ 4 ਨਵੰਬਰ 2017 ਨੂੰ ਗ੍ਰਿਫਤਾਰੀ ਤੋਂ ਬਾਅਦ ਜਗਤਾਰ ਸਿੰਘ ਜੱਗੀ ਖਿਲਾਫ ਕੁੱਲ 11 ਕੇਸ ਦਰਜ ਕੀਤੇ ਗਏ ਸਨ।

ਐਡਵੋਕੇਟ ਮੰਝਪੁਰ ਨੇ ਕਿਹਾ, “ਇਨ੍ਹਾਂ 11 ਕੇਸਾਂ ਵਿੱਚੋਂ ਜੱਗੀ ਵਿਰੁਧ ਇਕ ਕੇਸ ਪਹਿਲਾਂ ਹੀ ਖਾਰਜ ਹੋ ਚੁੱਕਾ ਹੈ ਅਤੇ ਉਸ ਨੂੰ 3 ਹੋਰ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ”। ਉਹਨਾ ਕਿਹਾ ਕਿ ਹਾਲੀ ਜੱਗੀ ਜੌਹਲ ਦੀ ਰਿਹਾਈ ਨਹੀਂ ਹੋ ਸਕੇਗੀ ਕਿਉਂਕਿ ਹਾਲੀ ਜੱਗੀ ਨੂੰ ਸੱਤ ਕੇਸਾਂ ਵਿਚ ਜਮਾਨਤ ਮਿਲਣੀ ਬਾਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: