ਸੰਯੁਕਤ ਰਾਸ਼ਟਰ: ਪਾਕਿਸਤਾਨ ਵਲੋਂ ਭਾਰਤ ਦੇ ਜਾਸੂਸ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਉਣ ਤੋਂ ਬਾਅਦ ਪੈਦਾ ਹੋਏ ਤਣਾਅ ਤੋਂ ਬਾਅਦ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ।
ਹਾਲਾਂਕਿ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਹ ਜਾਧਵ ਮਾਮਲੇ ‘ਚ ਟਿੱਪਣੀ ਕਰਨ ਦੀ ਹਾਲਤ ਵਿਚ ਨਹੀਂ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਅੰਟੋਨਿਓ ਗੇਟਰਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਕਿਹਾ, “ਅਸੀਂ ਇਸ ਵਿਸ਼ੇਸ਼ (ਕੁਲਭੂਸ਼ਣ ਜਾਧਵ) ਮਾਮਲੇ ‘ਚ ਟਿੱਪਣੀ ਕਰਨ ਅਤੇ ਪ੍ਰਤੀਕ੍ਰਿਆ ਦੇਣ ਦੀ ਸਥਿਤੀ ਵਿਚ ਨਹੀਂ ਹਾਂ।”
ਸਬੰਧਤ ਖ਼ਬਰ: ਭਾਰਤੀ ਜਾਸੂਸ ਜਾਧਵ ਨੂੰ ਪਾਕਿ ‘ਚ ਸੁਣਾਈ ਗਈ ਮੌਤ ਦੀ ਸਜ਼ਾ; ਭਾਰਤ ਨੇ ਪਾਕਿ ਕੈਦੀਆਂ ਦੀ ਰਿਹਾਈ ਰੋਕੀ …
ਡੁਜਾਰਿਕ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਾਰੇ ਸੰਬੰਧਾਂ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਨਜਿੱਠਣਾ ਚਾਹੀਦਾ ਹੈ।”
ਸਬੰਧਤ ਖ਼ਬਰ: ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਨੂੰ ਭਾਰਤ ਹਵਾਲੇ ਨਹੀਂ ਕਰੇਗਾ ਪਾਕਿਸਤਾਨ: ਸਰਤਾਜ ਅਜ਼ੀਜ਼ …
ਸੰਯੁਕਤ ਰਾਸ਼ਟਰ ਦੇ ਇਸ ਅਧਿਕਾਰੀ ਦਾ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਉਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਭਾਰਤੀ ਨਾਗਰਿਕ ਅਤੇ ਸਮੁੰਦਰੀ ਫੌਜ ਦੇ ਅਧਿਕਾਰੀ ਅਤੇ ਰਾਅ ਏਜੰਟ ਨੂੰ ਪਾਕਿਸਤਾਨ ‘ਚ ਜਸੂਸੀ ਕਰਨ ਭੰਨ੍ਹ ਤੋੜ ਦੀਆਂ ਕਾਰਵਾਈਆਂ ‘ਚ ਸ਼ਾਮਲ ਹੋਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਰਕੇ ਮੌਤ ਦੀ ਸਜ਼ਾ ਸੁਣਾਈ। ਜਾਧਵ ਨੂੰ ਮੌਤ ਦੀ ਸਜ਼ਾ ਸੁਣਾਉਣ ਤੋਂ ਬਾਅਦ ਭਾਰਤ ਵਲੋਂ ਇਸਦੀ ਸਖਤ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ। ਭਾਰਤ ਨੇ ਧਮਕੀ ਦਿੱਤੀ ਹੈ ਕਿ ਜੇ ਕਰ ਜਾਧਵ ਨੂੰ ਫਾਂਸੀ ਲਾਈ ਗਈ ਤਾਂ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਇਸਦਾ ਮਾੜਾ ਅਸਰ ਪਏਗਾ।
ਸਬੰਧਤ ਖ਼ਬਰ: ਘੱਟਗਿਣਤੀਆਂ ਦੀ ਫਾਂਸੀ ਵੇਲੇ ਖੁਸ਼ੀ ਮਨਾਉਣ ਵਾਲੇ ਅੱਜ ਜਾਧਵ ਦੀ ਫ਼ਾਂਸੀ ‘ਤੇ ਕਿਉਂ ਤੜਫ ਰਹੇ ਨੇ?: ਮਾਨ …