ਸਿਆਸੀ ਖਬਰਾਂ

ਹਿੰਦੂ ਦੀ ਹੋਂਦ ਸਭ ਤੋਂ ਪੁਰਾਣੀ, ਦੁਨੀਅ੍‍ਾਂ ਨੂੰ ਸਿਖਾਉਣ ਲਈ ਹਿੰਦੂਆਂ ਦੀ ਹੈਜ਼ਿੰਮੇਵਾਰੀ: ਮੋਹਨ ਭਾਗਵਤ

By ਸਿੱਖ ਸਿਆਸਤ ਬਿਊਰੋ

November 22, 2014

ਨਵੀਂ ਦਿੱਲੀ (21 ਨਵੰਬਰ, 2014): ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਵਿੱਚ ਵਿਸ਼ਵ ਹਿੰਦੂ ਕਾਂਗਰਸ 2014 ਦਾ ਸੰਮੇਲਨ ਕਰਵਾ ਰਹੀ ਹੈ। ਇਸਦੇ ੳੇਦਘਾਟਨ ਸਮਾਰੋਹ ਵਿੱਚ ਵਿਸ਼ਵ ਹਿੰਦੂ ਕਾਂਗਰਸ ਵਿਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹਿੰਦੂ ਦੀ ਹੋਂਦ ਸਭ ਤੋਂ ਪੁਰਾਣੀ ਹੈ।

ਭਾਗਵਤ ਨੇ ਕਿਹਾ ਕਿ ਹਿੰਦੂਤਵ ਨਾਲ ਨਵਾਂ ਰਸਤਾ ਮਿਲੇਗਾ। ਉਨ੍ਹਾਂ ਹਿੰਦੂਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਿੰਦੂ ਦਾ ਅਰਥ ਅਨੇਕਤਾ ‘ਚ ਏਕਤਾ ਹੈ।

ਉਸਨੇ ਕਿਹਾ ਕਿ ਦੁਨੀਆ ਨੂੰ ਸਿਖਾਉਣ ਦਾ ਸਹੀ ਸਮਾਂ ਹੈ, ਕਿਉਂਕਿ 2000 ਸਾਲ ਤੋਂ ਸਹੀ ਰਸਤਾ ਨਹੀਂ ਮਿਲਿਆ ਹੈ । ਉਨ੍ਹਾਂ ਨੇ ਕਿਹਾ ਕਿ ਦੁਨੀਅ੍‍ਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਹਿੰਦੂਆਂ ਦੀ ਹੈ। ਦੁਨੀਆਂ ‘ਚ ਗਿਆਨ ਦੇਣ ਲਈ ਹਿੰਦੂਆਂ ਨੂੰ ਭੇਜਿਆ ਗਿਆ ਹੈ।

ਇਹ ਪ੍ਰੋਗਰਾਮ 23 ਨਵੰਬਰ ਤੱਕ ਚੱਲੇਗਾ। ਵਿਸ਼ਵ ਹਿੰਦੂ ਫਾਊਾਡੇਸ਼ਨ ਤਿੰਨ ਦਿਨਾ ਵਿਸ਼ਵ ਹਿੰਦੂ ਕਾਂਗਰਸ 2014 ਦਾ ਅਯੋਜਨ ਕਰਵਾ ਰਹੀ ਹੈ । ਇਸ ਸੰਮੇਲਨ ‘ਚ 40 ਤੋਂ ਵੱਧ ਦੇਸ਼ਾਂ ਦੇ ਕਰੀਬ 1500 ਨੇਤਾ ਭਾਗ ਲੈ ਸਕਦੇ ਹਨ । ਇਹ ਹਿੰਦੂ ਸਮਾਜ ਨੂੰ ਦੁਨੀਆ ਭਰ ਤੋਂ ਮਿਲਣ ਵਾਲੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਵਿਸ਼ਵ ਮੰਚ ਪ੍ਰਦਾਨ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: