ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਟਕਰਾਅ ਦਾ ਮੌਜੂਦਾ ਸੰਸਾਰ ਨਿਜ਼ਾਮ ਤਹਿਤ ਹੱਲ ਸੰਭਵ ਨਹੀਂ ਹੈ। ਮੌਜੂਦਾ ਵਰਲਡ ਆਡਰ ਤਹਿਤ ਇਸ ਮਸਲੇ ਨੂੰ ਸੱਤਾ ਦੇ ਤਵਾਜ਼ਨ (ਬੈਲੰਸ ਆਫ ਪਾਵਰ) ਦੀ ਨੀਤੀ ਨਾਲ ਇਸ ਨਜਿੱਠਆ ਜਾ ਰਿਹਾ ਹੈ ਜਿਸ ਨਾਲ ਇਸ ਦਾ ਪੱਕਾ ਹੱਲ੍ਹ ਨਹੀਂ ਨਿੱਕਲ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਨੀਤਕ ਵਿਸ਼ਲੇਸ਼ਕ ਸ. ਅਜੈਪਾਲ ਸਿੰਘ ਨੇ ਸਿੱਖ ਸਿਆਸਤ ਨਾਲ ਖਾਸ ਗੱਲਬਾਤ ਦੌਰਾਨ ਕੀਤਾ। ਉਹਨਾਂ ਇਸ ਗੱਲਬਾਤ ਵਿੱਚ ਇਜ਼ਰਾਈਲ-ਫਲਸਤੀਨ ਮਾਮਲੇ ਦੇ ਪਿਛੋਕੜ, ਇਸ ਸੰਬੰਧੀ ਸੰਬੰਧਤ ਧਿਰਾਂ ਅਤੇ ਕੌਮਾਂਤਰੀ ਤਾਕਤਾਂ ਦੀ ਪਹੁੰਚ, ਮੌਜੂਦਾ ਟਕਰਾਅ ਦੇ ਕਾਰਨਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਪੂਰੀ ਗੱਲਬਾਤ ਸੁਣੋ ਜੀ।