ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਪੁਲਿਸ (ਪੁਰਾਣੀ ਫੋਟੋ)

ਵਿਦੇਸ਼

ਜਰਮਨੀ ਗੁਰਦੁਆਰਾ ਬੰਬ ਧਮਾਕਾ: ਗ੍ਰਿਫਤਾਰ ਵਿਦਿਆਰਥੀ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਦੇ ਸਮਰਥਕ

By ਸਿੱਖ ਸਿਆਸਤ ਬਿਊਰੋ

April 30, 2016

ਬਰਲਿਨ: ਪਿਛਲੇ ਦਿਨੀ ਜਰਮਨੀ ਦੇ ਐੱਸਨ ਸ਼ਹਿਰ ਦੇ ਗਰਦੁਆਰਾ ਨਾਨਕਸਰ ਵਿੱਚ ਹੋਏ ਬੰਬ ਧਮਾਕੇ ਵਿੱਚ ਗ੍ਰਿਫਤਾਰ ਵਿਦਿਆਰਥੀ ਇਸਲਾਮਿਕ ਸਟੇਟ (ਆਈਐਸ) ਅਤੇ ਅਲ ਕਾਇਦਾ ਦੇ ਸਮਰਥਕ ਹਨ।

ਪੰਜਾਬੀ ਅਖਬਾਰ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਕਰੀਬ ਦੋ ਹਫ਼ਤੇ ਪਹਿਲਾਂ ਇਕ ਗੁਰਦੁਆਰੇ ’ਤੇ ਬੰਬ ਨਾਲ ਹਮਲਾ ਕਰਨ ਦੇ ਮੁਲਜ਼ਮ ਦੋ ਅੱਲੜ ਵਿਦਿਆਰਥੀ ਕੱਟੜ ਇਸਲਾਮੀ ਹਨ ਤੇ ਇਸਲਾਮਿਕ ਸਟੇਟ (ਆਈਐਸ) ਅਤੇ ਅਲ ਕਾਇਦਾ ਦੇ ਹਮਦਰਦ ਹਨ।

ਸੈਕੰਡਰੀ ਸਕੂਲ ਦੇ ਇਨ੍ਹਾਂ ਦੋ ਵਿਦਿਆਰਥੀਆਂ ਨੇ 16 ਅਪਰੈਲ ਦੀ ਸ਼ਾਮ ਨੂੰ ਨਾਨਕਸਰ ਸਤਿਸੰਗ ਸਭਾ ਗੁਰਦੁਆਰੇ ਦੇ ਮੁੱਖ ਗੇਟ ’ਤੇ ਕਥਿਤ ਤੌਰ ’ਤੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਬੈਗ ਨਾਲ ਧਮਾਕਾ ਕੀਤਾ ਸੀ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ: ISIS sympathisers carried bombing at Germany Sikh Gurdwara

ਡਸੈਲਡੋਰਫ ਵਿੱਚ ਰਾਜ ਦੇ ਗ੍ਰਹਿ ਮਾਮਲਿਆਂ ਦੀ ਕਮੇਟੀ ਨੇ ਕੱਲ੍ਹ ਪੇਸ਼ ਕੀਤੀ ਰਿਪੋਰਟ ਵਿੱਚ ਨਾਰਥ ਰਾਇਨ ਵੈਸਟਫਾਲਿਆ ਦੇ ਗ੍ਰਹਿ ਮੰਤਰੀ ਰਾਫੇਲ ਜੇਗਰ ਨੇ ਕਿਹਾ ਕਿ ਧਮਾਕਾ ਕਰਨ ਤੋਂ ਪਹਿਲਾ 16 ਸਾਲਾਂ ਦੇ ਇਨ੍ਹਾਂ ਵਿਦਿਆਰਥੀਆਂ ਨੇ ਮੁੱਖ ਗੇਟ ਰਾਹੀਂ ਗੁਰਦੁਆਰੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਇਹ ਕਾਰਾ ਕਿਸੇ ਧਾਰਮਿਕ ਈਰਖਾ ਨਾਲ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: