ਕੌਮਾਂਤਰੀ ਗਤਕਾ ਦਿਹਾੜੇ ਦੋਰਾਣ ਗਤਕਾ ਖੇਡਦੇ ਸਿੱੱਖ ਨੌਜਵਾਨ

ਸਿੱਖ ਖਬਰਾਂ

ਕੌਮਾਂਤਰੀ ਗਤਕਾ ਦਿਹਾੜਾ ਰਾਜਸਥਾਨ ਅਤੇ ਹਰਿਆਣਾ ਵਿਚ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

June 22, 2017

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨੇ ਅੱਜ ਇਕ ਪੈ੍ਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਲਈ ਵਿਲੱੱਖਣ ਪਛਾਣ ਅਤੇ ਸਵੈਮਾਣ ਦਾ ਪ੍ਰਤੀਕ ਕੌਮਾਂਤਰੀ ਗਤਕਾ ਦਿਹਾੜਾ ਰਾਜਸਥਾਨ ਅਤੇ ਹਰਿਆਣਾ ਵਿਚ ਵੱੱਡੇ ਪੱਧਰ ਤੇ ਮਨਾਇਆ ਗਿਆ।

ਪ੍ਰੋ. ਮੋਰਜੰਡ ਨੇ ਕਿਹਾ ਕਿ ਗਤਕਾ ਦਿਹਾੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਅਨੁਸਾਰ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ 21 ਜੂਨ ਨੂੰ ਗਤਕਾ ਦਿਹਾੜਾ ਮਨਾਇਆ ਗਿਆ ਹੈ।

ਹਰਿਆਣਾ ਦੇ ਡੱਬਵਾਲੀ ਸ਼ਹਿਰ ਦੇ ਗੁਰੂਦਵਾਰਾ ਵਿਸ਼ਵਕਰਮਾ, ਰਾਜਸਥਾਨ ਦੇ ਪੀਲੀਬੰਗਾ ਸ਼ਹਿਰ ਦੇ ਸੰਜੈ ਪਾਰਕ, ਸ੍ਰੀ ਗੰਗਾਨਗਰ ਦੇ ਵਿਨੋਬਾ ਬਸਤੀ ਪਾਰਕ ਅਤੇ ਰਾਇਸਿੰਘ ਨਗਰ ਦੇ ਗੁਰੂਦਵਾਰਾ ਕਲਗੀਧਰ ਸਾਹਿਬ ਵਿਖੇ ਗਤਕਾ ਦਿਹਾੜੇ ਮੋਕੇ ਖਾਸ ਸਮਾਗਮ ਕੀਤੇ ਗਏ।

ਇਹਨਾਂ ਸਮਾਗਮਾਂ ਵਿੱਚ ਭਾਈ ਬਲਕਰਨ ਸਿੰਘ ਡੱਬਵਾਲੀ , ਭਾਈ ਗੁਰਪ੍ਰੀਤ ਸਿੰਘ ਕਾਕਾ , ਗੁਰਚਰਨ ਸਿੰਘ , ਬਾਬਾ ਪਰਵੀਨ ਸਿੰਘ ਪ੍ਰਚਾਰਕ , ਭਾਈ ਬਲਵਿੰਦਰ ਸਿੰਘ ਰਾਏਸਿੰਘਨਗਰ , ਬਾਬਾ ਦਰਸ਼ਨ ਸਿੰਘ ਪੀਲੀਬੰਗਾ,ਗੋਪਾਲ ਸਿੰਘ ਟੱਕਰ , ਕ੍ਰਿਸ਼ਨ ਸਿੰਘ ਜਸਲ, ਸਮੇਤ ਸੈਂਕੜੇ ਸਿੱਖਾਂ ਨੇ ਹਾਜ਼ਰੀ ਭਰੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: