ਵਿਦੇਸ਼

ਭਾਰਤੀ ਸੈਂਸਰ ਬੋਰਡ ਨੇ ਪੰਜਾਬੀ ਫਿਲਮ “ਤੂਫਾਨ ਸਿੰਘ” ਨੂੰ ਸਰਟੀਫਿਕੇਟ ਦੇਣ ਤੋਂ ਕੀਤਾ ਇਨਕਾਰ

By ਸਿੱਖ ਸਿਆਸਤ ਬਿਊਰੋ

July 23, 2016

ਲੰਡਨ: ਪੰਜਾਬੀ ਫਿਲਮ “ਤੂਫਾਨ ਸਿੰਘ” ਦੇ ਨਿਰਮਾਤਾਵਾਂ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC), ਨੇ ਫਿਲਮ ਨੂੰ ਪ੍ਰਵਾਨਗੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਨਿਰਮਾਤਾਵਾਂ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸੈਂਸਰ ਬੋਰਡ ਨੇ ਇਹ ਕਹਿ ਕੇ ਇਤਰਾਜ਼ ਜਤਾਇਆ ਹੈ ਕਿ ਫਿਲਮ ‘ਚ ਰਾਸ਼ਟਰ-ਵਿਰੋਧੀ ਬੰਦਿਆਂ, ਅੱਤਵਾਦ/ ਖਾਲਿਸਤਾਨ ਲਹਿਰ ਨੂੰ ਵਡਿਆਇਆ ਗਿਆ ਹੈ।

ਜ਼ਿਕਰਯੋਗ ਹੈ ਕਿ 1984 ਦੇ ਸਦਮੇ ਅਤੇ 84 ਤੋਂ ਬਾਅਦ ਦੇ ਸਮੇਂ ਚੱਲੀ ‘ਲਹਿਰ’ ‘ਤੇ ਫਿਲਮ ਬਣਾ ਕੇ ਪੰਜਾਬੀ ਨਿਰਮਾਤਾਵਾਂ ਨੇ ‘ਪ੍ਰਯੋਗ’ ਕੀਤਾ ਹੈ।

ਰੌਇਲ ਸਿਨੇ ਆਰਟਸ ਦੇ ਬਘੇਲ ਸਿੰਘ ਜੋ ਕਿ ਫਿਲਮ ਦੇ ਨਿਰਦੇਸ਼ਕ ਹਨ ਅਤੇ ਫਿਲਮ ਦੇ ਕਲਾਕਾਰ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਇਹ ਪਹਿਲੀ ਫਿਲਮ ਹੈ।

ਬਘੇਲ ਸਿੰਘ ਨੇ ਕਿਹਾ ਕਿ ਸਾਡੇ ਕੋਲ ਕਾਨੂੰਨੀ ਕਾਰਵਾਈ ਤੋਂ ਇਲਾਵਾ ਹੁਣ ਹੋਰ ਕੋਈ ਚਾਰਾ ਨਹੀਂ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/2a8dPKl

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: