ਚੀਨ-ਭਾਰਤ ਸਰਹੱਦ: ਪ੍ਰਤੀਕਾਤਮਕ ਤਸਵੀਰ

ਆਮ ਖਬਰਾਂ

ਲੱਦਾਖ ‘ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ, ਦੋਵਾਂ ਪਾਸਿਆਂ ਦੇ ਫੌਜੀ ਜ਼ਖਮੀ: ਭਾਰਤੀ ਮੀਡੀਆ

By ਸਿੱਖ ਸਿਆਸਤ ਬਿਊਰੋ

August 17, 2017

ਲੇਹ/ਨਵੀਂ ਦਿੱਲੀ: ਮੰਗਲਵਾਰ ਨੂੰ ਲੱਦਾਖ ‘ਚ ਮਸ਼ਹੂਰ ਪੇਨਗੌਂਗ ਝੀਲ ਦੇ ਕਿਨਾਰੇ ਚੀਨੀ ਫੌਜੀਆਂ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਆਈ ਹੈ। ਭਾਰਤੀ ਮੀਡੀਆ ਮੁਤਾਬਕ ਇਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਚੀਨੀ ਫੌਜ ਨੇ ਭਾਰਤੀ ਸਰਹੱਦ ‘ਚ ਦਾਖ਼ਲ ਹੋਣ ਦੀ ਦੋ ਵਾਰ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਦੋਵਾਂ ਮੌਕਿਆਂ ‘ਤੇ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ। ਪੱਥਰਬਾਜ਼ੀ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਰਸਮੀ ‘ਬੈਨਰ ਡ੍ਰਿਲ’ ਦੇ ਬਾਅਦ ਦੋਵੇਂ ਧਿਰਾਂ ਆਪਣੇ ਸਥਾਨ ‘ਤੇ ਚਲੀਆਂ ਗਈਆਂ।

ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਨੇ 1990 ਦੇ ਦਹਾਕੇ ਦੇ ਆਖ਼ਰ ‘ਚ ਹੋਈ ਗੱਲਬਾਤ ਦੇ ਦੌਰਾਨ ਜਦੋਂ ਇਸ ਇਲਾਕੇ ‘ਤੇ ਦਾਅਵਾ ਕੀਤਾ ਸੀ ਤਾਂ ਚੀਨੀ ਫੌਜ ਨੇ ਮੈਟਲ-ਟਾਪ ਸੜਕ ਦਾ ਨਿਰਮਾਣ ਕੀਤਾ ਸੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਇਹ ਅਕਸਾਈ ਚੀਨ ਦਾ ਹਿੱਸਾ ਹੈ। ਚੀਨ ਨੇ ਫ਼ਿੰਗਰ ਫ਼ੋਰ ਤੱਕ ਸੜਕ ਦਾ ਨਿਰਮਾਣ ਕਰਵਾਇਆ ਸੀ, ਜੋ ਸਿਰੀ ਜਾਪ ਇਲਾਕੇ ‘ਚ ਆਉਂਦਾ ਹੈ ਅਤੇ ਅਸਲ ਕੰਟਰੋਲ ਰੇਖਾ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: India, China Troops Engage in Stone Pelting, Fisticuffs in Eastern Ladakh …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: