ਪੰਜਾਬ ਦੀ ਰਾਜਨੀਤੀ

ਸੁਪਰੀਮ ਕੋਰਟ ‘ਚ ਐਸ.ਵਾਈ.ਐਲ. ਦੇ ਖਿਲਾਫ ਫੈਸਲਾ ਆਉਣ ‘ਤੇ ਵੀ ਸੱਤਾ ਨਹੀਂ ਛੱਡਾਗੇ: ਸੁਖਬੀਰ ਬਾਦਲ

By ਸਿੱਖ ਸਿਆਸਤ ਬਿਊਰੋ

August 07, 2016

ਚੰਡੀਗੜ੍ਹ: ਅਕਾਲੀ ਦਲ ’ਚੋਂ ਮੁਅੱਤਲ ਕੀਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਉਪ ਮੁੱਖ ਮੰਤਰੀ ਦੀ ਕਾਰਜਸ਼ੈਲੀ ‘ਤੇ ਕੀਤੀ ਨੁਕਤੀਚੀਨੀ ਕਰਨ ਤੋਂ ਇਕ ਦਿਨ ਬਾਅਦ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਰਗਟ ਸਿੰਘ ਨੂੰ ‘ਚੰਗਾ ਬੰਦਾ’ ਦੱਸ ਕੇ ਇਸ ਮਾਮਲੇ ’ਤੇ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਪਰਗਟ ਨੂੰ ਖੇਡ ਡਾਇਰੈਕਟਰ ਬਣਾਇਆ, ਫਿਰ ਅਕਾਲੀ ਦਲ ਦੀ ਟਿਕਟ ਦਿਵਾਈ ਤੇ ਸੰਸਦੀ ਸਕੱਤਰ ਵੀ ਬਣਾਉਣਾ ਚਾਹਿਆ ਸੀ।

ਬਲਾਚੌਰ ਹਲਕੇ ਵਿਚ ਸੰਗਤ ਦਰਸ਼ਨ ਦੇ ਦੂਜੇ ਦਿਨ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਂਜ ਤਾਂ ਪਰਗਟ ਚੰਗਾ ਬੰਦਾ ਹੈ ਪਰ ਉਹ ਮਸ਼ਹੂਰ ਹੋਣ ਲਈ ਅਜਿਹੇ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਿਹਾ “ਉਹ ਅਜਿਹੀ ਨੀਵੀਂ ਪੱਧਰ ਦੀ ਰਾਜਨੀਤੀ ਵਿਚ ਨਹੀਂ ਪੈਣਾ ਚਾਹੁੰਦੇ। ਉਸ ਨੂੰ ਪਤਾ ਹੈ ਕਿ ਉਹ ਮੇਰੇ ’ਤੇ ਹਮਲਾ ਕਰ ਕੇ ਹੀ ਅਖ਼ਬਾਰਾਂ ਵਿਚ ਚਮਕ ਸਕਦਾ ਹੈ। ਮੈਂ ਉਸ ਨੂੰ ਕੋਈ ਅਹਿਮੀਅਤ ਨਹੀਂ ਦੇਣਾ ਚਾਹੁੰਦਾ।”

ਸਤਲੁਜ-ਯਮਨਾ ਲਿੰਕ ਨਹਿਰ ਦੇ ਮਾਮਲੇ ’ਤੇ ਸੁਪਰੀਮ ਕੋਰਟ ’ਚੋਂ ਉਲਟ ਫ਼ੈਸਲਾ ਆਉਣ ਦੀ ਸੂਰਤ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਸੱਤਾ ਛੱਡਣ ਦੇ ਸਵਾਲ ’ਤੇ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਜੇ ਅਸੀਂ ਸੱਤਾ ਵਿਚ ਨਾ ਰਹੇ ਤਾਂ ਰਾਜ ਦੇ ਪਾਣੀਆਂ ਦੀ ਰਾਖੀ ਕਿਵੇਂ ਕਰ ਸਕਾਂਗੇ। ਅਸੀਂ ਇਸ ਨਾਜ਼ੁਕ ਸਮੇਂ ’ਤੇ ਸੱਤਾ ਨਹੀਂ ਛੱਡ ਸਕਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: