ਸਿੱਖ ਖਬਰਾਂ

ਪਟਿਆਲਾ ਅਤੇ ਹੋਰ ਵੱਡੇ ਸ਼ਹਿਰਾਂ ਦੀਆਂ ਜੇਲ੍ਹ ਚ ਹਵਾਲਾਟੀਆਂ ਵੱਲੋਂ ਭੁੱਖ ਹੜਤਾਲ ਜਾਰੀ

By ਸਿੱਖ ਸਿਆਸਤ ਬਿਊਰੋ

July 17, 2010

ਪਟਿਆਲਾ (14 ਜੁਲਾਈ, 2010 – ਗੁਰਭੇਜ ਸਿੰਘ ਚੌਹਾਨ): ਸੰਦੀਪ ਸਿੰਘ ਕੌਮੀ ਜਨਰਲ ਸਕੱਤਰ ਯੂਥ ਪੰਚ ਪ੍ਰਧਾਨੀ ਵੱਲੋਂ ਮਿਲੇ ਪ੍ਰੈਸ ਨੋਟ ਅਨੁਸਾਰ ਪਟਿਆਲਾ ਜੇਲ੍ਹ ਵਿਚ 7 ਜੁਲਾਈ ਤੋਂ ਹਵਾਲਾਟੀ ਭੁੱਖ ਹੜਤਾਲ ਤੇ ਹਨ। ਜੋ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੈਠੇ ਹਵਾਲਾਟੀਆਂ ਦੀ ਜ਼ਮਾਨਤ ਲਏ ਜਾਣ ਦੇ ਹੱਕ ਵਿਚ ਦਿੱਤੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਅਜਿਹਾ ਕਰ ਰਹੇ ਹਨ ਕਿਉਂ ਕਿ ਮਾਨਯੋਗ ਕੋਰਟ ਦੇ ਹੁਕਮਾਂ ਦਾ  ਪਾਲਣ ਨਹੀਂ ਹੋ ਰਿਹਾ,ਜਿਸ ਕਰਕੇ ਉਨ੍ਹਾ ਨੂੰ ਭੁੱਖ ਹੜਤਾਲ ਤੇ ਜਾਣ ਵਰਗਾ ਕਦਮ ਚੁੱਕਣਾ ਪਿਆ ਹੈ। ਭਾਰਤ ਸਰਕਾਰ ਵੱਲੋਂ ਇਨ੍ਹਾ ਹੁਕਮਾਂ ਦੀ 26 ਜਨਵਰੀ ਤੋਂ ਲੈ ਕੇ 31 ਜੁਲਾਈ ਤੱਕ ਮਿਆਦ ਰੱਖੀ ਗਈ ਹੈ ਕਿ ਕੋਈ ਵੀ ਹਵਾਲਾਟ ਵਿਚ 6 ਮਹੀਨੇ ਦਾ ਸਮਾਂ ਕੱਟਣ ਵਾਲਾ ਕੈਦੀ ਬੇਲ ਲੈ ਸਕਦਾ ਹੈ। ਇਸ ਹੁਕਮ ਤਹਿਤ ਅਲਾਹਾਬਾਦ ਹਾਈਕੋਰਟ ਨੇ 49406 ਹਵਾਲਾਟੀ,ਉੜੀਸਾ ਹਾਈਕੋਰਟ ਨੇ 13464,ਆਧਰਾਂ ਪ੍ਰਦੇਸ਼ ਹਾਈਕੋਰਟ ਨੇ 13268,ਦਿੱਲੀ ਹਾਈਕੋਰਟ ਨੇ 8701 ਹਵਾਲਾਟੀਆਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਹੈ ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਇਕ ਵੀ ਵਿਅਕਤੀ ਦੀ ਜ਼ਮਾਨਤ ਨਹੀਂ ਲਈ। ਇਸ ਹੜਤਾਲ ਦੌਰਾਨ ਦੋ ਹਵਾਲਾਤੀ ਜ਼ਖਮੀ ਹੋ ਗਏ ਹਨ,ਜਿਨ੍ਹਾ ਵਿਚੋਂ ਇਕ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਭੁੱਖ ਹੜਤਾਲ ਨੂੰ ਪੰਚ ਪ੍ਰਧਾਨੀ,ਮਨੁੱਖੀ ਅਧਿਕਾਰ ਜੱਥੇਬੰਦੀਆਂ ਅਤੇ ਰਾਜਨੀਤਕ ਜੱਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੈ।

ਇਹ ਭੁੱਖ ਹੜਤਾਲ ਹੁਣ ਨਾਭਾ,ਲੁਧਿਆਣਾ,ਅੰਮ੍ਰਿਤਸਰ ਅਤੇ ਦੂਸਰੇ ਸ਼ਹਿਰਾਂ ਦੀਆਂ ਜੇਲ੍ਹਾਂ ਵਿਚ ਵੀ ਸ਼ੁਰੂ ਹੋ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: