ਚੰਡੀਗੜ੍ਹ (3 ਦਸੰਬਰ, 2015): ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਦੇ ਪ੍ਰਬੰਧ ਦੇ ਕੰਟਰੌਲ ਲਈ ਪਿਛਲੇ ਸਾਲ ਤੋਂ ਬਾਦਲ ਦਲ ਦੇ ਨਿਯੰਤਰਣ ਹੇਠ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚਕਾਰ ਚੱਲ ਰਹੀ ਅਦਾਲਤੀ ਕਾਰਵਾਈ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਸ. ਜੋਗਾ ਸਿੰਘ ਨੇ ਦੱਸਿਆ ਕਿ ਇਹ ਪਟੀਸ਼ਨ ਸ਼ੋ੍ਰਮਣੀ ਕਮੇਟੀ ਅੰਮਿ੍ਤਸਰ ਦੇ ਕੂਰਕਸ਼ੇਤਰ ਤੋਂ ਮੈਂਬਰ ਸ. ਹਰਭਜਨ ਸਿੰਘ ਨੇ ਦਾਇਰ ਕਰ ਰੱਖੀ ਹੈ, ਦੀ ਪਹਿਲਾਂ ਸੁਣਵਾਈ 7 ਦਸੰਬਰ ਨੂੰ ਹੋਣੀ ਸੀ ਪਰ ਅਦਾਲਤ ਦੇ ਮੁਖੀ ਜੱਜ ਦੇ ਬਦਲਣ ਕਰਕੇ ਇਹ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਪਿਛਲੀ ਹੁੱਡਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਬਾਦਲ ਦਲ ਦੇ ਕਰੜੇ ਵਿਰੋਧ ਦੇ ਬਾਵਜੁਦ ਰਾਜ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਪਿਛਲੇ ਸਾਲ 23 ਜੁਲਾਈ ਨੂੰ 41 ਮੈਂਬਰਾਂ ‘ਤੇ ਆਧਾਰਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਨਾਮਜ਼ਦ) ਦਾ ਜੋ ਗਠਨ ਕੀਤਾ ਸੀ।