ਵੀਡੀਓ

ਅਕਾਲ ਤਖਤ ਸਾਹਿਬ ਰਾਹੀਂ ਗੁਰਦੁਆਰਾ ਪ੍ਰਬੰਧ ਕਿਵੇਂ ਸਹੀ ਕੀਤਾ ਜਾਵੇ

By ਸਿੱਖ ਸਿਆਸਤ ਬਿਊਰੋ

February 23, 2023

ਗੁਰੂ ਖਾਲਸਾ ਪੰਥ ਦੀ ਆਪਸੀ ਵਿਚਾਰ-ਵਟਾਂਦਰੇ ਦੀ ਰਿਵਾਇਤ ਨੂੰ ਮੁਖ ਰੱਖਦਿਆਂ ਹੋਇਆਂ ੨੧ ਅਕਤੂਬਰ ੨੦੨੨ ਨੂੰ ਬੰਦੀ ਛੋੜ ਦਿਵਸ ਅਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਚਾਰ-ਗੋਸ਼ਟੀ ਕਰਵਾਈ ਗਈ ਸੀ, ਜਿਸ ਵਿਚ ਪੰਥਕ ਸੰਪਰਦਾਵਾਂ, ਸੰਸਥਾਵਾਂ ਅਤੇ ਸਖਸ਼ੀਅਤਾਂ ਵੱਲੋਂ “ਅਕਾਲੀ ਅਤੇ ਅਕਾਲ ਤਖਤ ਸਾਹਿਬ ਦੀ ਵਰਤਮਾਨ ਸਥਿਤੀ ਅਤੇ ਭਵਿਖ ਦਾ ਅਮਲ” ਵਿਸ਼ੇ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੀ ਅਗਲੀ ਕੜੀ ਤਹਿਤ ਫਤਿਹਗੜ੍ਹ ਸਾਹਿਬ ਵਿਖੇ ੧੪ ਨਵੰਬਰ ੨੦੨੨ ਨੂੰ ਸਿਖ ਵਿਚਾਰਵਾਨਾਂ ਨੇ “ਸਿਖ ਰਾਜਨੀਤੀ ਦੀ ਵਰਤਮਾਨ ਦਸ਼ਾ ਅਤੇ ਭਵਿਖ ਦਾ ਅਮਲ” ਵਿਸ਼ੇ ਉੱਤੇ ਵਿਚਾਰ-ਗੋਸ਼ਟੀ ਕੀਤੀ। ਇਸੇ ਤਰ੍ਹਾਂ ਮਿਤੀ ੨ ਅਤੇ ੩ ਜਨਵਰੀ ੨੦੨੩ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨਾਂ ਨਾਲ ਵਿਚਾਰ ਗੋਸ਼ਟੀ ਕੀਤੀ ਗਈ।

ਇਸੇ ਲੜੀ ਤਹਿਤ ਬੀਤੀ ੧੯ ਫਰਵਰੀ ੨੦੨੩ ਨੂੰ ਸਿੱਖ ਪ੍ਰਚਾਰਕਾਂ ਨਾਲ ਵਿਚਾਰ ਗੋਸ਼ਟੀ ਕੀਤੀ ਗਈ।

ਗੋਸ਼ਟਿ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮਤੇ ਪੰਥ ਦੇ ਮਤੇ ਨਹੀਂ ਹੋ ਸਕਦੇ। ਪੰਥ ਦੇ ਮਤੇ ਅਕਾਲ ਤਖਤ ਸਾਹਿਬ ਤੋਂ ਹੀ ਹੋ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: