ਸਾਲ 2014 ਵਿੱਚ ਜਰਮਨ ਦੇ ਅਧਿਕਾਰੀਆਂ ਦੇ ਧਿਆਨ ਵਿਚ ਇਹ ਗੱਲ ਆਈ ਕਿ ਇੱਕ ਜਰਮਨੀ ਵਿੱਚ ਵਿਅਕਤੀ ਭਾਰਤੀ ਏਜੰਸੀਆਂ ਲਈ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰ ਰਿਹਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਜਰਮਨੀ ਵਿਚ ਇਸ ਤਰ੍ਹਾਂ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਜਰਮਨ ਅਧਿਕਾਰੀਆਂ ਨੇ ਇਨ੍ਹਾਂ ‘ਏਜੰਟਾਂ’ ਉੱਤੇ ਅਦਾਲਤਾਂ ਵਿੱਚ ਮੁਕਦਮੇਂ ਚਲਾਏ ਹਨ। ਭਾਰਤੀ ਜਸੂਸਾਂ ਦੇ ਇੱਕ ਜੋੜੇ ਉੱਤੇ ਪਿਛਲੇ ਸਾਲ ਮੁਕੱਦਮਾ ਚੱਲਿਆ ਸੀ ਅਤੇ ਇੱਕ ਹੋਰ ਏਜੰਟ ਉੱਤੇ ਅਗਲੇ ਮਹੀਨਿਆਂ ਵਿਚ ਫਰੈਂਕਫਰਟ ਦੀ ਇਕ ਅਦਾਲਤ ਵਿੱਚ ਮੁਕੱਦਮਾ ਚੱਲੇਗਾ।