ਯਾਸੀਨ ਮਲਿਕ

ਸਿੱਖ ਖਬਰਾਂ

ਘਰਾਂ ‘ਚ ਨਜ਼ਰਬੰਦ ਅਤੇ ਗ੍ਰਿਫਤਾਰ ਕੀਤੇ ਕਸ਼ਮੀਰੀ ਆਗੂ ਰਿਹਾਅ

By ਸਿੱਖ ਸਿਆਸਤ ਬਿਊਰੋ

August 20, 2015

ਸ੍ਰੀਨਗਰ (20 ਅਗਸਤ, 2015): ਭਾਰਤ ਸਰਕਾਰ ਨੇ ਕਸ਼ਮੀਰੀ ਅਜ਼ਾਦੀ ਆਗੂਆਂ ਅਤੇ ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਜ਼ਿਲਾਨੀ ਨੂੰ ਦਿੱਲੀ ‘ਚ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਦੇ ਨਾਲ ਬੈਠਕ ਤੋਂ ਪਹਿਲਾਂ ਸਾਰੇ ਹੁਰੀਅਤ ਨੇਤਾਵਾਂ ਨੂੰ ਜੰਮੂ ਕਸ਼ਮੀਰ ‘ਚ ਉਨ੍ਹਾਂ ਦੇ ਘਰਾਂ ‘ਚ ਨਜ਼ਰਬੰਦ ਕਰਨ ਦੇ ਕੁੱਝ ਘੰਟੇ ਬਾਅਦ ਛੱਡ ਦਿੱਤਾ ਗਿਆ।

ਜੰਮੂ – ਕਸ਼ਮੀਰ ਲਿਬਰੇਸ਼ਨ ਫ਼ਰੰਟ ( ਜੇਕੇਐਲਐਫ ) ਦੇ ਪ੍ਰਮੁੱਖ ਯਾਸੀਨ ਮਲਿਕ ਨੂੰ ਵੀ ਗ੍ਰਿਫ਼ਤਾਰੀ ਤੋਂ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ। ਯਾਸੀਨ ਮਲਿਕ ਨੂੰ ਗ੍ਰਿਫ਼ਤਾਰ ਕਰਕੇ ਕੋਠੀਬਾਗ ਪੁਲਿਸ ਸਟੇਸ਼ਨ ਲਿਜਾਇਆ ਗਿਆ ਸੀ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਹੁਰੀਅਤ ਨੇਤਾਵਾਂ ਨੂੰ ਨਜ਼ਰਬੰਦ ਕਰਨ ਲਈ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਆਲੋਚਨਾ ਕੀਤੀ ਹੈ।

ਪਾਕਿਸਤਾਨੀ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮੀਟਿੰਗ ਲਈ ਕਸ਼ਮੀਰੀ ਅਜ਼ਾਦੀ ਲਈ ਜੱਦੋਜਹਿਦ ਕਰ ਰਹੇ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ਦੇ ਚੇਅਰਮੈਨਾਂ ਸਮੇਤ ਵੱਖਵਾਦੀ ਨੇਤਾਵਾਂ ਨੂੰ ਅਜ਼ੀਜ਼ ਨਾਲ ਮੁਲਾਕਾਤ ਲਈ ਸੱਦਾ ਦਿੱਤਾ ਸੀ।

ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਕਸ਼ਮੀਰੀ ਅਜ਼ਾਦੀ ਪਸੰਦ ਆਗੂਆਂ ਦੀ ਸਰਤਾਜ ਅਜ਼ੀਜ਼ ਨਾਲ ਮੀਟਿੰਗ ਲਈ ਦਿੱਤੇ ਗਏ ਸੱਦੇ ਦੇ ਬਾਵਜੂਦ ਦੋਨਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਵਿਚਾਲੇ 23 ਅਗਸਤ ਨੂੰ ਗੱਲਬਾਤ ਹੋਣ ਦੀ ਸੰਭਾਵਨਾ ਹੈ। ਸਰਤਾਜ ਅਜ਼ੀਜ਼ ਆਪਣੇ ਹਮਰੁਤਬਾ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨਾਲ ਗੱਲਬਾਤ ਕਰਨ ਵਾਸਤੇ ਐਤਵਾਰ ਨੂੰ ਇਥੇ ਪੁੱਜ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: