ਸਿਆਸੀ ਖਬਰਾਂ

ਹਾਫਿਜ਼-ਵੇਦ ਪ੍ਰਕਾਸ਼ ਮੁਲਾਕਾਤ: ਸਰਕਾਰ ਨੇ ਛਡਾਇਆ ਪੱਲਾ ਕਿਹਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ

By ਸਿੱਖ ਸਿਆਸਤ ਬਿਊਰੋ

July 16, 2014

 ਨਵੀਂ ਦਿੱਲੀ( 15 ਜੁਲਾਈ 2014): 29/ 11 ਦੇ ਬੰਬਈ ‘ਤੇ ਫਦਾਈਨ ਹਮਲਿਆਂ ਭਾਰਤ ਵੱਲੋਂ ਦੋਸ਼ੀ ਐਲਾਨੇ ਅਤੇ “ਲਸ਼ਕਰ-ਏ ਤੋਇਬਾ” ਦੇ ਸੰਸਥਾਪਕ ਹਾਫਿਜ ਸਈਦ ਨਾਲ ਭਾਰਤ ਦੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਤੋਂ ਬਾਅਦ ਭਾਰਤ ‘ਚ ਰਾਜਨੀਤੀ ਗਰਮਾ ਗਈ ਹੈ।ਉੱਘੇ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਪਾਕਿਸਤਾਨ ‘ਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨਾਲ ਮੁਲਾਕਾਤ ‘ਤੇ ਸੰਸਦ ਤੋਂ ਲੈ ਕੇ ਸੜਕ ਤੱਕ ਹੰਗਾਮਾ ਮਚਿਆ ਹੋਇਆ ਹੈ।

ਵੈਦਿਕ ਦੀ ਹਾਫਿਜ਼ ਨਾਲ ਮੁਲਾਕਾਤ ਅਤੇ ਕਸ਼ਮੀਰ ‘ਤੇ ਦਿੱਤੇ ਬਿਆਨ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਵੈਦਿਕ ਦੀ ਇਸ ਮੁਲਾਕਾਤ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ । ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੁਲਾਕਾਤ ਪੂਰੀ ਤਰ੍ਹਾਂ ਨਿੱਜੀ ਸੀ ਜਿਸ ਦੇ ਬਾਰੇ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਸੀ ।

 ਸੁਸ਼ਮਾ ਨੇ ਕਿਹਾ ਕਿ ਸਰਕਾਰ ‘ਤੇ ਇਹ ਦੋਸ਼ ਲਗਾਉਣਾ ਕਿ ਵੈਦਿਕ ਸਰਕਾਰ ਦੇ ਦੂਤ ਬਣ ਕੇ ਪਾਕਿਸਤਾਨ ਗਏ ਸਨ ਬਿਲਕੁਲ ਗਲਤ ਹੈ । ਉਨ੍ਹਾਂ ਨੇ ਕਿਹਾ ਕਿ ਵੈਦਿਕ ਨੂੰ ਲੈ ਕੇ ਜੋ ਦੋਸ਼ ਕੇਂਦਰ ‘ਤੇ ਮੜ੍ਹੇ ਗਏ ਹਨ ਇਹ ਮੰਦਭਾਗਾ ਹੈ ।

ਸੁਸ਼ਮਾ ਨੇ ਸਪੱਸ਼ਟ ਕੀਤਾ ਕਿ ਪੱਤਰਕਾਰ ਵੈਦਿਕ ਦੀ ਅੱਤਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਨਾਲ ਮੁਲਾਕਾਤ ਨਾਲ ਕੇਂਦਰ ਸਰਕਾਰ ਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੈ ।

ਵੈਦਿਕ ਦੀ ਗਿ੍ਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਸਦਨ ‘ਚ ਹੰਗਾਮਾ ਹੋਇਆ ਅਤੇ ਰਾਜ ਸਭਾ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨਾ ਪਿਆ । ਪ੍ਰਸ਼ਨਕਾਲ ਸ਼ੁਰੂ ਹੁੰਦਿਆਂ ਹੀ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਉੱਘੇ ਹਿੰਦੀ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਹਾਫਿਜ਼ ਸਈਦ ਨਾਲ ਮੁਲਾਕਾਤ ਦਾ ਮੁੱਦਾ ਉਠਾਉਣਾ ਸ਼ੁਰੂ ਕਰ ਦਿੱਤਾ ।

ਜ਼ਿਕਰਯੋਗ ਹੈ ਕਿ ਭਾਰਤੀ ਪੱਤਰਕਾਰਾਂ ਦੇ ਇੱਕ ਗਰੁੱਪ ਨਾਲ ਪਕਿਸਤਾਨ ਦੇ ਦੌਰੇ ‘ਤੇ ਗਏ ਸੀਨੀਅਰ ਪੱਤਰਕਾਰ ਵੇਦ ਪ੍ਰਕਾਸ਼, ਨੇ 2 ਜੁਲਾਈ ਨੂੰ ਲਾਹੌਰ ਵਿੱਚ “ਜ਼ਮਾਤ-ਉਲ ਦਾਅਵਾ” ਦੇ ਮੁੱਖੀ ਹਾਫਿਜ਼ ਸਈਅਦ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੀ ਇੱਕ ਤਸਵੀਰ ਜਿਉਂ ਹੀ ਸ਼ੋਸ਼ਲ ਮੀਡੀਆਂ ‘ ਆਈ ਤਾਂ ਭਾਰਤੀ ਰਾਜਨੀਤੀ ਵਿੱਚ  ਤੂਫਾਨ ਖੜਾ ਹੋ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: