ਨਵੀਂ ਦਿੱਲੀ: ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅੜਿੱਕਾ ਬਣਿਆ ਹੋਇਆ ਸਹਿਜਧਾਰੀਆਂ ਦਾ ਮਸਲਾ ਹੁਣ ਹੱਲ ਹੁੰਦਾ ਨਜਰ ਆ ਰਿਹਾ ਹੈ। ਬੀਤੇ ਕੱਲ ਰਾਜ ਸਭਾ ਵਿੱਚ ਗੁਰਦੁਆਰਾ ਕਾਨੂੰਨ 1925 ਵਿੱਚ ਸੋਧ ਕਰਨ ਲਈ ਪੇਸ਼ ਕੀਤੇ ਗਏ ਖਰੜੇ ਨੂੰ ਅੱਜ ਰਾਜ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਵਿੱਚ ਇਹ ਤਜ਼ਵੀਜ਼ ਵੀ ਦਰਜ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਹਿਜਧਾਰੀ ਵੋਟ ਨਹੀਂ ਪਾ ਸਕਦੇ।
ਪੰਜਾਬ ਦੀ ਸਤਾ ‘ਤੇ ਕਾਬਜ਼ ਭਾਜਪਾ ਦੇ ਰਾਜਸੀ ਸਹਿਯੋਗੀ ਬਾਦਲ ਦਲ ਇਸ ਮਾਮਲੇ ‘ਤੇ ਕੇਂਦਰ ਸਰਕਾਰ ਤੋਂ ਲਗਾਤਾਰ ਇਸ ਸੋਧ ਦੀ ਮੰਗ ਕਰ ਰਿਹਾ ਸੀ। ਸਦਨ ਵਿਚ ਸਿੱਖ ਗੁਰਦੁਆਰਾ (ਸੋਧ) ਬਿੱਲ 2016 ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੇਸ਼ ਕੀਤਾ । ਬਿੱਲ ਦਾ ਉਦੇਸ਼ ਗੁਰਦੁਆਰਾ ਐਕਟ ਤਹਿਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਹਿਜਧਾਰੀ ਸਿੱਖਾਂ ਨੂੰ 1944 ‘ਚ ਦਿੱਤੀ ਛੋਟ ਨੂੰ ਖਤਮ ਕਰਨਾ ਹੈ । ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿਚ ਸਿੱਖ ਗੁਰਦੁਆਰਾ ਐਕਟ 1925 ਵਿਚ 8 ਅਕਤੂਬਰ 2003 ਤੋਂ ਸੋਧ ਕਰਨ ਲਈ ਗ੍ਰਹਿ ਮੰਤਰਾਲੇ ਵਲੋਂ ਪੇਸ਼ ਕੀਤੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਸੀ ।
ਵਧੇਰੇ ਜਾਣਕਾਰੀ ਲਈ ਪੜ੍ਹੋ: