ਗੁਰਮੀਤ ਪਿੰਕੀ

ਸਿੱਖ ਖਬਰਾਂ

ਪਿੰਕੀ ਕੈਟ ਵੱਲੋਂ ਨਸ਼ਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਦਾ ਸੰਯੁਕਤ ਰਾਸ਼ਟਰ ਅਤੇ ਯੂਰਪ ਪਾਰਲੀਮੈਂਟ ਵਿੱਚ ਪਹੁੰਚਿਆ

By ਸਿੱਖ ਸਿਆਸਤ ਬਿਊਰੋ

December 22, 2015

ਅੰਮ੍ਰਿਤਸਰ (22 ਦਸੰਬਰ, 2015): ਸਿੱਖ ਜੱਥੇਬੰਦੀ ਦਲ ਖਾਲਸਾ ਨੇ ਪੁਲਿਸ ਦੇ ਸਾਬਕਾ ਕੈਟ ਗੁਰਮੀਤ ਪਿੰਕੀ ਵੱਲੋਂ ਸਿੱਖਾਂ ਦੀਆਂ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਮਾਰਨ ਦੇ ਕੀਤੇ ਇਕਬਾਲ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਅਤੇ ਯੂਰਪ ਪਾਰਲੀਮੈਂਟ ਤੱਕ ਪਹੂੰਚ ਕਰਕੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਸਲ ਦੀ ਨਿਗ੍ਹਾ ਹੇਠ ਇੱਕ ਅੰਤਰਰਾਸ਼ਟਰੀ ਕਮਿਸ਼ਨ ਕਾਇਮ ਕੀਤਾ ਜਾਵੇ।

ਦਲ ਖਾਲਸਾ ਯੂਰਪ ਦੇ ਦੋ ਮੈਬਰਾਂ ਦੇ ਵਫਦ ਨੇ ਇਸ ਸਬੰਧੀ ਯੁਰਪੀਅਨ ਪਾਰਲੀਮੈਂਟ ਮੁੱਖ ਦਫਤਰ ‘ਤੇ ਜਨਾਬ ਅਫਜ਼ਲ ਖਾਨ , ਚੇਅਰਮੈਨ ਸੁਰੱਖਿਆ ਕਮੇਟੀ ਨਾਲ ਮੁਲਾਕਾਤ ਕੀਤੀ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਮਜਾਬ ਵਿੱਚ ਰਾਜਨੀਤਿਕ ਅਤੇ ਪਲਿਸ ਦੀ ਬਰਛਾਗਰਦੀ ਬਾਰੇ ਜਾਣੂ ਕਰਵਾਉਣ ਲਈ ਸੰਯੂਕਤ ਰਾਸ਼ਟਰ ਅਤੇ ਯੂਰਪੀਅਨ ਪਾਰਲੀਮੈਂਟ ਤੱਕ ਪਹੁੰਚ ਕੀਤੀ ਹੈ।

ਜਨਾਬ ਅਫਜ਼ਲ ਖਾਨ ਨੂੰ ਪ੍ਰਿਥਪਾਲ ਸਿੰਘ ਸਵਿਟਰਜ਼ਰਲੈਂਡ ਅਤੇ ਗੁਰਦਿਆਲ ਸਿੰਘ ਬੈਲਜ਼ੀਅਮ ਦੇ ਦਸਤਖਤਾਂ ਵਾਲਾ ਯਾਦ ਪੱਤਰ ਸੌਪਿਆ ਗਿਆ, ਜਿਸ ਵਿੱਚ ਯੂਰਪੀ ਫਾਰਲੀਮੈਂਟ ਤੋਂ ਸਿੱਖਾਂ ਅਤੇ ਭਾਰਤ ਸਰਕਾਰ ਦੇ ਰਾਜਸੀ ਮਸਲੇ ਦੇ ਹੱਲ ਲਈ ਦਖਲ ਦੀ ਮੰਗ ਕੀਤੀ।

ਗੁਰਮੀਤ ਪਿੰਕੀ ਵੱਲੋਂ ਕੀਤੇ ਖੁਲਾਸਿਆਂ ਦੇ ਵਰਨਣ ਕਰਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਯੂਰਪੀ ਪਾਰਲੀਮੈਂਟ ਵੱਲੋਂ ਸਿੱਖਾਂ ਦੇ ਗੈਰ-ਕਾਨੂੰਨੀ ਕਤਲਾਂ ਦੇ ਮੁੱਦੇ ਨੂੰ ਉਠਾੳਣ ਅਤੇ ਇਸ ਲਈ ਜਾਂਚ ਸ਼ੁਰੂ ਕਰਵਾਉਣ ਉੱਚਿਤ ਸਮਾ ਹੈ।

ਇੱਕ ਵੱਖਰੇ ਯਾਦ ਪੱਤਰ ਵਿੱਚ ਉਨਾਂ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਅਫਸਰ, ਜੋ ਕਿ ਏਸ਼ੀਆ ਦੇ ਮਾਮਲਿਆਂ ਦੀ ਇਨਚਾਰਜ਼ ਹੈ, ਨੂੰ ਦੱਸਿਆ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਮਨੁੱਖੀ ਅਧਿਕਾਰਾਂ ਦੀ ਹਾਲਤ ਖਤਰਨਾਕ ਹੱਦ ‘ਤੇ ਪਹੁੰਚ ਚੁੱਕੀ ਹੈ। ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ।

ਪੰਜਾਬ ਅਤੇ ਭਾਰਤ ਵਿੱਚ ਮੌਜੂਦਾ ਅਸਿਹਣਸ਼ੀਲਤਾ ਦੇ ਮਾਮਲੇ ਵਿੱਚ ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਬਹਾਲੀ ਅਤੇ ਕਾਨੂੰਨ ਦੇ ਰਾਜ ਦੀ ਬਹਾਲੀ ਲਈ ਜੋਰ ਦਿੱਤਾ ਜਾਵੇ।

ਉਨ੍ਹਾਂ ਸੰਯੁਕਤ ਰਾਸ਼ਟਰ ਅਫਸਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਬਹਿਬਲਾ ਕਲਾਂ ਵਿੱਚ ਸਿੱਖਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨ ਤੋਂ ਟਾਲਾ ਵੱਟ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: