ਖਾਸ ਖਬਰਾਂ

ਤੀਜੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਬਡਰੁੱਖਾਂ ਵਿਖੇ ਕਰਵਾਇਆ ਗਿਆ

By ਸਿੱਖ ਸਿਆਸਤ ਬਿਊਰੋ

June 06, 2024

ਚੰਡੀਗੜ੍ਹ:- ਪਿੰਡ ਬਡਰੁੱਖਾਂ ਦੀ ਸੰਗਤ ਵਲੋਂ ਤੀਜੇ ਘੱਲੂਘਾਰੇ ਦੀ ਯਾਦ ‘ਚ ਗੁਰਮਤਿ ਸਮਾਗਮ ਗੁਰਦੁਆਰਾ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਜੀ ਵਿਖੇ ਕਰਵਾਇਆ ਗਿਆ। ਇਸ ਮੌਕੇ ‘ਤੇ ਭਾਈ ਜਗਤਾਰ ਸਿੰਘ ਜੀ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ।

ਸਮਾਗਮ ਦੌਰਾਨ ਸਿੱਖ ਜਥਾ ਮਾਲਵਾ ਵਲੋਂ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਤੀਜੇ ਘੱਲੂਘਾਰੇ ਦੇ ਸਬੰਧ ਵਿੱਚ ਵਿਚਾਰ ਸਾਂਝੇ ਕੀਤੇ ਅਤੇ ਸੰਗਤ ਨੂੰ ਇਸ ਮਹਾਨ ਘੱਲੂਘਾਰੇ ਦੇ ਇਤਿਹਾਸ ਨਾਲ ਰੂਬਰੂ ਕਰਵਾਇਆ।

ਪਿੰਡ ਦੀ ਸੰਗਤ ਨੇ ਸਮਾਗਮ ਵਿਚ ਭਰਪੂਰ ਹਾਜ਼ਰੀ ਭਰੀ ਅਤੇ ਰਲ ਮਿਲਕੇ ਛਬੀਲ ਅਤੇ ਲੰਗਰ ਦੀ ਸੇਵਾ ਵਿਚ ਭਾਗ ਲਿਆ। ਸੰਗਤ ਦੇ ਸਹਿਯੋਗ ਨਾਲ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ।

 

ਹੋਰ ਸਬੰਧਤ ਖਬਰਾਂ ਪੜ੍ਹੋ –

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: