ਗੁਜਰਾਤ ਮੁਸਲਿਮ ਕਤਲੇਆਮ

ਖਾਸ ਖਬਰਾਂ

ਗੁਜਰਾਤ ਮੁਸਲਿਮ ਕਤਲੇਆਮ: 14 ਲੋਕਾਂ ਨੂੰ ਮਾਰਨ ਵਾਲੇ ਸਾਰੇ ਦੋਸ਼ੀ ਬਰੀ

By ਸਿੱਖ ਸਿਆਸਤ ਬਿਊਰੋ

February 17, 2015

ਅਹਿਮਦਾਬਾਦ (15 ਫ਼ਰਵਰੀ 2015): ਇੱਥੋਂ ਦੀ ਇੱਕ ਅਦਾਲਤ ਨੇ ਸਾਲ 2002 ਵਿੱਚ ਹੋਏ ਮੁਸਲਿਮ ਕਤਲੇਆਮ ਦੇ ਇੱਕ ਕੇਸ ਵਿੱਚ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।

ਇਹ ਕਤਲੇਆਮ ਸੇਸ਼ਨ ਨਾਵਾ ਪਿੰਡ ‘ਚ ਹੋਇਆ ਸੀ। ਮੁੱਦਈ ਧਿਰ ਅਨੁਸਾਰ 5000 ਦੇ ਕਰੀਬ ਕਾਤਲਾਂ ਨੇ ਸਾਬਰਮਤੀ ਐਕਸਪ੍ਰੈੱਸ ਗੱਡੀ ਨੂੰ ਅੱਗ ਲਾਏ ਜਾਣ ਤੋਂ ਬਾਅਦ 2 ਮਾਰਚ ਨੂੰ ਇਸ ਪਿੰਡ ਨੂੰ ਘੇਰਾ ਪਾ ਲਿਆ। ਇਸ ਵਹਿਸ਼ੀ ਭੀੜ ਨੇ ਬਲੋਚ ਮੁਸਲਿਮ ਭਾਈਚਾਰੇ ਦੇ ਬੱਚਿਆਂ ਸਮੇਤ 14 ਲੋਕਾਂ ਨੂੰ ਮਾਰ ਮੁਕਾਇਆ ਸੀ।

2 ਮਾਰਚ 2002 ਨੂੰ ਇਸ ਪਿੰਡ ‘ਚ ਕਤਲੇਆਮ ਦੌਰਾਨ ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਕੁੱਲ 14 ਮੁਸਲਿਮ ਅਤੇ ਹਿੰਦੂ ਭਾਈਚਾਰੇ ਦੇ ਦੋ ਵਿਅਕਤੀ ਮਾਰੇ ਗਏ ਸਨ। ਵਧੀਕ ਸੈਸ਼ਨ ਜੱਜ ਵੀ ਕੇ ਪੁਜਾਰਾ ਨੇ ਮੁਲਜ਼ਮਾਂ ਨੂੰ ਇਸ ਅਧਾਰ ‘ਤੇ ਦੋਸ਼-ਮੁਕਤ ਕਰਾਰ ਦਿੱਤਾ ਕਿ ਮੁੱਦਈ ਧਿਰ ਕਤਲੋਗਾਰਦ ਕਰਨ ਵਾਲੀ ਭੀੜ ਵਿੱਚ ਮੁਲਜ਼ਮਾਂ ਦੀ ਸ਼ਮੂਲੀਅਤ ਦਾ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ।

ਇਸ ਮਾਮਲੇ ਦੀ ਪੈਰਵੀ ਕਰਨ ਵਾਲੇ ਵਧੀਕ ਸਰਕਾਰੀ ਵਕੀਲ ਡੀ ਵੀ ਠਾਕੁਰ ਨੇ ਦੱਸਿਆ ਕਿ ਇਸ ਮਾਮਲੇ ‘ਚ ਮੌਕੇ ਦੇ ਗਵਾਹ ਮੁੱਕਰ ਗਏ ਹਨ ਅਤੇ ਕੁੱਲ ਹੋਈਆਂ 109 ਜ਼ੁਬਾਨੀ ਗਵਾਹੀਆਂ ਦੇਣ ਵਾਲਿਆਂ ਨੇ ਮੁਲਜ਼ਮਾਂ ਦਾ ਨਾਂਅ ਨਹੀਂ ਦੱਸੇ, ਜਿਸ ਕਾਰਨ ਸ਼ਿਕਾਇਤਕਰਤਾ ਦਾ ਪੱਖ ਕਮਜ਼ੋਰ ਹੋ ਗਿਆ।

ਇਸ ਮਾਮਲੇ ‘ਚ ਮੁਲਜ਼ਮ ਬਣਾਏ ਗਏ ਵਿਅਕਤੀਆਂ ‘ਚੋਂ 8 ਦੀ ਮੁਕੱਦਮੇ ਦੌਰਾਨ ਮੌਤ ਹੋ ਗਈ। ਠਾਕੁਰ ਨੇ ਦੱਸਿਆ ਕਿ ਮੁਕੱਦਮੇ ‘ਚ 12 ਪੂਰਕ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: