ਸਿੱਖ ਖਬਰਾਂ

ਘਵੱਦੀ ਕੇਸ: ਜਗਜੀਤ ਸਿੰਘ ਹੇੜੀਕੇ ਨੂੰ ਜ਼ਮਾਨਤ ਮਿਲੀ; ਅੱਜ ਰਿਹਾਈ ਦੀ ਸੰਭਾਵਨਾ

By ਸਿੱਖ ਸਿਆਸਤ ਬਿਊਰੋ

January 11, 2017

ਲੁਧਿਆਣਾ: ਲੁਧਿਆਣਾ ਦੀ ਇਕ ਅਦਾਲਤ ਨੇ ਘਵੱਦੀ ਕੇਸ ਵਿਚ ਜਗਜੀਤ ਸਿੰਘ ਪੁੱਤਰ ਨਾਜ਼ਮ ਸਿੰਘ ਪਿੰਡ ਹੇੜੀਕੇ, ਜ਼ਿਲ੍ਹਾ ਸੰਗਰੂਰ ਦੀ ਜ਼ਮਾਨਤ ਕੱਲ੍ਹ (10 ਜਨਵਰੀ) ਨੂੰ ਮਨਜ਼ੂਰ ਕਰ ਲਈ ਸੀ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਮਾਨਤ ਭਰ ਰਹੇ ਹਨ। ਉਮੀਦ ਹੈ ਕਿ ਅੱਜ ਜਗਜੀਤ ਸਿੰਘ ਦੀ ਜ਼ਮਾਨਤ ਭਰ ਜਾਏਗੀ ਅਤੇ ਉਹ ਦੇਸ਼ ਸ਼ਾਮ ਜੇਲ੍ਹ ਤੋਂ ਰਿਹਾਅ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਨੇ ਅਕਤੂਬਰ 2015 ‘ਚ ਘਵੱਦੀ ਪਿੰਡ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਉਸਨੂੰ ਜੁਲਾਈ 2016 ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਬਲਵਿੰਦਰ ਕੌਰ ਦੇ ਕਤਲ ਦੇ ਸਬੰਧ ‘ਚ ਥਾਣਾ ਡੇਹਲੋਂ ‘ਚ ਐਫ.ਆਈ.ਆਰ. ਨੰ: 92/16, ਧਾਰਾਵਾਂ 302, ਆਈ.ਪੀ.ਸੀ. ਦੀ ਧਾਰਾ 34, ਗ਼ੈਰ ਕਾਨੂੰਨੀ ਅਸਲੇ ਦੀ ਧਾਰਾਵਾਂ 25, 27, ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 10, 11, 13, 17, 20 ਤਹਿਤ ਕੇਸ ਦਰਜ ਕੀਤਾ ਸੀ। ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਕੁਲ 7 ਸਿੱਖ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: