ਸਿਆਸੀ ਖਬਰਾਂ

ਇਸ਼ਤਿਹਾਰ ਨਾਲ ਗੁਰਦੁਆਰਾ ਬਰਲਿਨ ਤੇ ਡਿਉਸਬਰਗ ਦੇ ਪ੍ਰਬੰਧਕਾਂ ਨੇ ਸਹਿਮਤ ਹੋਣ ਤੋਂ ਕੀਤਾ ਇਨਕਾਰ।

By ਸਿੱਖ ਸਿਆਸਤ ਬਿਊਰੋ

February 13, 2010

ਜਰਮਨ (14 ਫਰਵਰੀ, 2010) ਕੁਝ ਦਿਨ ਪਹਿਲਾਂ ਸਿੱਖ ਸਿਆਸਤ ਨੂੰ ਬਿਜਲ ਸੁਨੇਹੇ ਰਾਹੀਂ ਮਿਲੇ ਇੱਕ ਪ੍ਰੈਸ ਬਿਆਨ ਵਿੱਚ ਗੁਰਦੁਆਰਾ ਸਿੰਘ ਸਭਾ ਬਰਲਿਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਜਨਰਲ ਸਕੱਤਰ ਸ੍ਰ. ਸਕੱਤਰ ਸਿੰਘ, ਸਕੱਤਰ ਸ੍ਰ. ਬਲਵਿੰਦਰ ਸਿੰਘ ਸੰਧੂ ਨੇ ਸਿੱਖ ਕੌਮ ਵਿੱਚ ਛਿੜੇ ਵਾਦ ਵਿਵਾਦ ਤੇ ਡੂੰਘੀ ਚਿੰਤਾ ਦਾ ਇਜ਼ਾਹਰ ਕਰਦਿਆ ਕੁਝ ਸਮਾਂ ਪਹਿਲਾਂ ਅਜੀਤ ਅਖਬਾਰ ਵਿੱਚ ਨਾਨਕਸ਼ਾਹੀ ਕਲੰਡਰ ਤੇ ਪ੍ਰੋ. ਦਰਸ਼ਨ ਸਿੰਘ ਖਿਲਾਫ ਲੱਗੇ ਇਸ਼ਤਿਹਾਰ ਨਾਲ ਗੁਰਦੁਆਰਾ ਸਿੰਘ ਸਭਾ ਬਰਲਿਨ ਦਾ ਕੋਈ ਸਬੰਧ ਹੋਣ ਤੋਂ ਸਾਫ ਇਨਕਾਰ ਕੀਤਾ ਹੈ।

ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਭੇਜੇ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਫਰੈਕਫਰਟ ਵਿੱਚ ਹੋਈ ਮੀਟਿੰਗ, ਵਿੱਚ ਪਾਸ ਕੀਤੇ ਮਤਿਆਂ ਨਾਲ ਆਪਣੀ ਸਹਿਮਤੀ ਪ੍ਰਗਟਾਈ ਹੈ। ਬਿਆਨ ਅਨੁਸਾਰ ਗੁਰਦੁਆਰਾ ਸਿੰਘ ਸਭਾ ਡਿਉਸਬਰਗ (ਮੋਰਸ) ਦੇ ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਜੀ ਨਾਲ ਅਜੀਤ ਵਿੱਚ ਉਹਨਾਂ ਦੇ ਲੱਗੇ ਨਾਮ ਬਾਰੇ ਟੈਲੀਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣੇ ਲੱਗੇ ਨਾਮ ਤੋਂ ਅਸਹਿਮਤੀ ਪ੍ਰਗਟ ਕਰਦਿਆ ਹੋਇਆ ਕਿਹਾ ਕਿ ਕਿਸੇ ਸੱਜਣ ਨੇ ਫੋਨ ਕਰਕੇ ਮੇਰੇ ਵੀਚਾਰ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸ ਸੱਜਣ ਨੂੰ ਮੈਂ ਆਪਣੇ ਵੀਚਾਰਾਂ ਤੋਂ ਜਾਣੂ ਕਰਾ ਦਿੱਤਾ ਸੀ ਕਿ ਮੇਰੇ ਵੀਚਾਰ ਨਾਨਕਸ਼ਾਹੀ ਕਲੰਡਰ ਬਾਰੇ ਕਿ ਜੋ ਪਿਛਲੇ ਸੱਤ ਸਾਲਾਂ ਤੋਂ ਕੌਮ ਮੰਨਦੀ ਆ ਰਿਹੀ ਹੈ ਉਸ ਵਿੱਚ ਰਾਤੋ ਰਾਤ ਤਬਦੀਲੀ ਕਰਨ ਦੀ ਕੀ ਲੋੜ ਪੈ ਗਈ ਸੀ ਤੇ ਜੇਕਰ ਕੋਈ ਤਬਦੀਲੀ ਕਰਨੀ ਸੀ ਤਾਂ ਸਭ ਤੋਂ ਪਹਿਲਾਂ ਜਿਸ ਨੇ 15 ਸਾਲ ਮੇਹਨਤ ਕਰਕੇ ਪਾਲ ਸਿੰਘ ਪੁਰੇਵਾਲ ਨੇ ਇਸ ਨੂੰ ਬਣਾਇਆ ਸੀ ਤੇ ਸਿੱਖ ਵਿਦਵਾਨਾਂ ਨੂੰ ਪੂਰੇ ਭਰੋਸੇ ਵਿੱਚ ਲੈਕੇ ਹੀ ਕਰਨੀ ਚਾਹੀਦੀ ਸੀ ।

ਦੂਸਰੀ ਪ੍ਰੋ. ਦਰਸ਼ਨ ਸਿੰਘ ਜੀ ਪ੍ਰਤੀ ਜੋ ਵਾਦ ਵਿਵਾਦ ਹੈ ਇਹ ਸਭ ਸਿਆਸਤ ਤੋਂ ਪ੍ਰੇਰਤ ਹੈ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਨਾਲ ਆਪਣੀ ਸਹਿਮਤੀ ਪ੍ਰਗਟਾਈ ਤੇ ਆਪਣੇ ਬਹੁਤ ਹੀ ਸੁਲਝੇ ਹੋਏ ਵੀਚਾਰਾਂ ਰਾਹੀ ਉਹਨਾਂ ਨੇ ਸਿੱਖ ਕੌਮ ਵਿੱਚ ਪਾਏ ਜਾ ਰਹੇ ਬੇਲੋੜੇ ਵਾਦ ਵਿਵਾਦਾਂ ਨੂੰ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਬਿਆਂ ਵਿੱਚ ਜੁੜ ਕੇ ਹੱਲ ਕਰੇ ਤੇ ਜੋ ਮੇਰਾ ਨਾਮ ਇਸ਼ਤਿਹਾਰ ਵਿੱਚ ਦਿੱਤਾ ਹੈ ਮੈ ਉਸ ਬਾਰੇ ਪਤਾ ਕਰਦਾ ਹਾਂ ਕਿ ਇਹ ਕਿਸ ਨੇ ਦਿੱਤਾ ਹੈ ।ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: