ਜਨਰਲ ਬਾਜਵਾ

ਆਮ ਖਬਰਾਂ

ਜਨਰਲ ਬਾਜਵਾ ਬਣੇ ਪਾਕਿਸਤਾਨ ਫੌਜ ਦੇ ਨਵੇਂ ਮੁਖੀ

By ਸਿੱਖ ਸਿਆਸਤ ਬਿਊਰੋ

November 26, 2016

ਇਸਲਾਮਾਬਾਦ: ਜਨਰਲ ਕਮਰ ਜਾਵੇਦ ਬਾਵਜਾ ਨੂੰ ਪਾਕਿਸਤਾਨੀ ਫੌਜ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਉਹ ਰਹੀਲ ਸ਼ਰੀਫ ਦੀ ਥਾਂ ਲੈਣਗੇ।

ਲੈਫਟੀਨੈਂਟ ਜਨਰਲ ਕਮਰ ਜਾਵੇਦ ਬਾਵਜਾ ਫੌਜ ਦੇ ਮੁੱਖ ਦਫਤਰ ‘ਚ ਇੰਸਪੈਕਟਰ ਜਨਰਲ, ਟ੍ਰੇਨਿੰਗ ਐਂਡ ਇਵੈਲੂਏਸ਼ਨ ਦੇ ਅਹੁਦੇ ‘ਤੇ ਤੈਨਾਤ ਰਹੇ ਹਨ।

ਲੈਫਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਨੇ ਹਾਲ ਹੀ ‘ਚ ਉਸ ਅਭਿਆਸ ਦੀ ਖੁਦ ਨਿਗਰਾਨੀ ਕੀਤੀ ਹੈ ਜਿਹੜਾ ਲਾਈਨ ਆਫ ਕੰਟਰੋਲ (LOC) ‘ਤੇ ਭਾਰਤ-ਪਾਕਿਸਤਾਨ ਤਣਾਅ ਦੀ ਵਜ੍ਹਾ ਬਣਿਆ ਸੀ।

ਉਦੋਂ ਇਨ੍ਹਾਂ ਜੰਗੀ ਮਸ਼ਕਾਂ ਦੀ ਨਿਗਰਾਨੀ ਮੌਜੂਦਾ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਖੁਦ ਕੀਤੀ ਸੀ।

ਪਾਕਿਸਤਾਨੀ ਫੌਜ ਨੇ ਰਾਹੀਲ ਸ਼ਰੀਫ ਨੂੰ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਧੰਨਵਾਦ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: