ਸਿੱਖ ਨਸਲੀ ਹਮਲਿਆਂ ਦਾ ਵਿਰੋਧ ਕਰਦੇ ਹੋਏ

ਵਿਦੇਸ਼

ਅਮਰੀਕਾ ਦੇ ਸ਼ਹਿਰ ਫਰੀਜਨੋ ‘ਚ ਸਿੱਖ ਬਜ਼ੁਰਗ ‘ਤੇ ਹੋਇਆ ਨਸਲੀ ਹਮਲਾ

By ਸਿੱਖ ਸਿਆਸਤ ਬਿਊਰੋ

December 28, 2015

ਫਰੀਜਨੋ (28ਨ ਦਸੰਬਰ, 2015): ਅਮਰੀਕਾ ਵਿੱਚ ਸਿੱਖਾਂ ਵੱਲੋਂ ਵਿਸ਼ੇਸ਼ ਮੁਹਿਮਾਂ ਚਲਾਏ ਜਾਣ ਅਤੇ ਉਚੇਚੇ ਉਪਰਾਲੇ ਕਰਨ ਦੇ ਬਾਵਜੂਦ ਵੀ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲੇ ਰੁਕਣ ਦਾ ਨਾਮ ਨਹੀਂ ਲਏ ਰਹੇ।ਇੱਥੋਂ ਦੇ ਸ਼ਹਿਰ ਦੇ ਫਰੀਜਨੋ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਉੱਤੇ ਨਸਲੀ ਹਮਲਾ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।

ਸ਼ੋਸ਼ਲ ਮੀਡੀਆ ‘ਤੇ ਨਸ਼ਰ ਖਬਰ ਅਨੁਸਾਰ ਕੰਮ ‘ਤੇ ਪੈਦਲ ਜਾ ਰਹੇ ਅਮਰੀਕ ਸਿੰਘ ਕੋਲ ਅਚਾਨਕ ਦੋ ਕਾਰ ਸਵਾਰ ਨੌਜਵਾਨ ਰੁਕੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਦੱਸਿਆ ਕਿ ਮਾਰਕੁੱਟ ਕਰਨ ਵਾਲੇ ਨੌਜਵਾਨਾਂ ਨੇ ਉਸ ਨੂੰ ਅਮਰੀਕਾ ਤੋਂ ਬਾਹਰ ਜਾਣ ਲਈ ਵੀ ਆਖਿਆ। ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਨਸਲੀ ਹਮਲੇ ਨਾਲ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਮੀਡੀਆ ਅਨੁਸਾਰ ਅਮਰੀਕ ਸਿੰਘ ਬੱਲ ਉੱਤੇ ਹਮਲਾ ਸਵੇਰੇ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਕੰਮ ਉੱਤੇ ਜਾ ਰਿਹਾ ਸੀ। ਹਮਲਾਵਰਾਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਅਮਰੀਕ ਸਿੰਘ ਬੱਲ ਦੇ ਨੱਕ ਉੱਤੇ ਭਾਰੀ ਸੱਟ ਲੱਗੀ ਹੈ।

ਅਮਰੀਕਾ ਵਿੱਚ ਸਿੱਖਾਂ ਉੱਤੇ ਲਗਾਤਾਰ ਨਸਲੀ ਹਮਲੇ ਵਧਦੇ ਜਾ ਰਹੇ ਹਨ।  ਕੈਲੇਫੋਰਨੀਆ ਵਿੱਚ ਹੋਈ ਫਾਇਰਿੰਗ ਤੋਂ ਬਾਅਦ ਸਿੱਖਾਂ ਉੱਤੇ ਨਸਲੀ ਹਮਲੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਦੀਵਾਰ ਉੱਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: