ਫਿਲਮ ਨਾਨਕ ਸ਼ਾਹ ਫਕੀਰ

ਵਿਦੇਸ਼

ਫਿਲਮ ਨਾਨਕ ਸ਼ਾਹ ਫਕੀਰ ਆਸਟਰੇਲੀਆ ਅਤੇ ਯੁਰਪ ਵਿੱਚ (ਇੰਗਲ਼ੈਡ ਤੋਂ ਬਿਨਾਂ) ਕਿਤੇ ਨਹੀਂ ਲੱਗ ਸਕੀ

By ਸਿੱਖ ਸਿਆਸਤ ਬਿਊਰੋ

April 19, 2015

ਚੰਡੀਗੜ ( 19 ਅਪ੍ਰੈਲ, 2015): ਸਿੱਖ ਸਿਧਾਤਾਂ ‘ਤੁ ਚੋਟ ਕਰਦੀ ਹਰਿੰਦਰ ਸਿੱਕਾ ਦੀ ਵਿਵਾਦਤਮਈ ਫਿਲਮ ਨਾਨਕਸ਼ਾਹ ਫਕੀਰ ਜਿਸ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਫਿਲਮੀ ਪਰਦੇ ‘ਤੇ ਰੂਪਮਾਨ ਕੀਤਾ ਗਿਅ ਹੈ, ਆਸਟਰੇਲੀਆਂ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਨਹੀਂ ਲੱਗ ਸਕੀ।

ਆਸਟਰੇਲੀਆਂ ਤੋਂ ਸਿੱਖ ਸਿਆਸਤ ਦੇ ਸੂਤਰਾਂ ਨੇ ਫੋਨ ‘ਤੇ ਦੱਸਿਆ ਕਿ ਇੱਥੇ ਫਿਲਮ ਵਿਖਾਉਣ ਵਾਲ਼ਿਆਂ ਵੱਲੋਂ ਵੀਰਵਾਰ ਨੂੰ ਇੱਕ ਸਪੈਸ਼ਲ਼ ਸ਼ੋਆ ਵਿਖਾਇਆ ਗਿਆ ਸੀ।ਜਿਸ ਵਿੱਚ ਪੰਤਵੰਤੇ ਸਿੱਖਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰਾਂ ਨੂੰ ਫਿਲਮ ਵੇਖਣ ਦਾ ਸੱਦਾ ਦਿੱਤਾ ਗਿਆ ਸੀ, ਤਾਂ ਕਿ ਇਨ੍ਹਾਂ ਤੋਂ ਫਿਲਮ ਵਿਖਾਉਣ ਲਈ ਹਰੀ ਝੰਡੀ ਲੈਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਜ ਆਸਟਰੇਲੀਆ ਵਿੱਚ ਕਿਤੇ ਵੀ ਫਿਲਮ ਦੇ ਚੱਲਣ ਦੀ ਖਬਰ ਨਹੀਂ ਹੈ।

ਉਧਰ ਸਮੁੱਚੇ ਯੂਰਪ ਵਿੱਚੋਂ ਇਕੱਲੇ ਇੰਗਲੈਂਡ ਵਿੱਚ ਕੁਝ ਥਾਵਾਂ ‘ਤੇ ਫਿਲਮ ਨੂੰ ਵਿਖਾਇਆ ਗਿਆ ਸੀ, ਪਰ ਇੰਗਲੈਂਡ ਵਿੱਚ ਵੀ ਇਸਨੂੰ ਫਿਲਮ ਨੂੰ ਦਰਸ਼ਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ ਸਗੋਂ ਫਿਲਮ ਦੇ ਵਿਰੋਧ ਵਿੱਚ ਸੰਗਤਾਂ ਨੇ ਸਖਤ ਵਿਰੋਧ ਜਤਾਇਆ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਫਿਲਮ ‘ਤੇ ਰੋਕ ਲੱਗੀ ਹੋਈ ਹੈ, ਜਦਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਫਿਲਮ ‘ਤੇ ਪਾਬੰਦੀ ਲਈ ਦਿੱਲੀ ਦੇ ਉੱਪ ਰਾਜਪਾਲ ਨੂੰ ਲਿਖਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: