ਪ੍ਰਤੀਕਾਤਮਕ ਤਸਵੀਰ

ਖਾਸ ਖਬਰਾਂ

ਝੂਠੇ ਮੁਕਾਬਲਿਆਂ ਸਬੰਧੀ ਪਾਈ ਅਪੀਲ ‘ਤੇ ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ

By ਸਿੱਖ ਸਿਆਸਤ ਬਿਊਰੋ

July 03, 2018

ਨਵੀਂ ਦਿੱਲੀ: ਉਤਰ ਪ੍ਰਦੇਸ਼ ਵਿਚ ਝੂਠੇ ਮੁਕਾਬਲੇ ਹੋਣ ਸਬੰਧੀ ਪਾਈ ਗਈ ਇਕ ਅਪੀਲ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਨੇ ਬੀਤੇ ਕਲ੍ਹ ਉਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਤਲਬੀ ਕੀਤੀ ਹੈ।

ਮੁੱਖ ਜੱਜ ਦੀਪਕ ਮਿਸ਼ਰਾ ਅਤੇ ਜੱਜ ਏ ਐਮ ਖਾਨਵਿਲਕਰ ਅਤੇ ਜੱਜ ਡੀ ਵਾਈ ਚੰਦਰਾਚੂੜ ਨੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀ ਵਲੋਂ ਪਾਈ ਗਈ ਲੋਕ ਹਿਤ ਅਪੀਲ ‘ਤੇ ਸੁਣਵਾਈ ਕਰਦਿਆਂ ਉਤਰ ਪ੍ਰਦੇਸ਼ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਹੈ।

ਪੀਯੂਸੀਐਲ ਵਲੋਂ ਪੇਸ਼ ਹੋਏ ਵਕੀਲ ਸੰਜੇ ਪਾਰਿਖ ਨੇ ਦਾਅਵਾ ਕੀਤਾ ਕਿ ਪਿਛਲੇ ਦਿਨਾਂ ਦੌਰਾਨ ਉਤਰ ਪ੍ਰਦੇਸ਼ ਵਿਚ ਹੋਏ 500 ਤੋਂ ਵੱਧ ਮੁਕਾਬਲਿਆਂ ਵਿਚ 58 ਲੋਕ ਮਾਰੇ ਗਏ ਹਨ।

ਹਲਾਂਕਿ ਜੱਜਾਂ ਦੇ ਮੇਜ ਨੇ ਇਸ ਮਾਮਲੇ ਵਿਚ ਭਾਰਤੀ ਕੌਮੀ ਮਨੁੱਖੀ ਹੱਕ ਕਮਿਸ਼ਨ ਨੂੰ ਧਿਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: