ਭਾਰਤ ਦੀ ਖੂਫੀਆ ਏਜੰਸੀ ਰਾਅ ਦੇ (ਸਾਬਕਾ) ਅਧਿਕਾਰੀ ਵਿਕਾਸ ਯਾਦਵ ਨੂੰ ਅਮਰੀਕਾ ਵੱਲੋਂ ਨਿਊ ਯਾਰਕ ਦੀ ਅਦਾਲਤ ਵਿਚ “ਭਾੜੇ ਤੇ ਕਤਲ” ਕਰਵਾਉਣ ਦੀ ਸਾਜਿਸ਼ ਤੇ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਵਿਕਾਸ ਯਾਦਵ ਨੂੰ ਲੋੜੀਂਦਾ (ਵਾਂਟਿਡ) ਐਲਾਨਿਆ ਹੈ।
ਅਸਾਰ ਹਨ ਕਿ ਅਮਰੀਕਾ ਇੰਡੀਆ ਕੋਲੋਂ ਵਿਕਾਸ ਯਾਦ ਵੀ ਹਵਾਲਗੀ ਮੰਗੇਗਾ। ਇਸੇ ਦੌਰਾਨ ਇੰਡੀਆ ਅਤੇ ਚੀਨ ਨੇ ਲੱਦਾਖ ਸਰਹੱਦੀ ਵਿਵਾਦ ਮਾਮਲੇ ਵਿਚ ਵਿਵਾਦਤ ਸਰਹੱਦੀ ਥਾਵਾਂ ਉੱਤੇ ਫੌਜੀ ਗਸ਼ਤ ਕਰਨ ਦੀ ਮਈ ੨੦੨੦ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਸਹਿਮਤੀ ਬਣਾ ਲਈ ਹੇ। ਇੰਡੀਆ ਦੇ ਵਿਦੇਸ਼ ਮੰਤਰੀ ਨੇ ਰੂਸ ਨਾਲ ਇੰਡੀਆ ਦੀ ਪੁਰਾਣੀ ਨੇੜਤਾ ਦਾ ਹਵਾਲਾ ਦਿੰਦਿਆਂ ਮੌਜੂਦਾ ਸਮੇਂ ਰੂਸ ਨੂੰ ਅਹਿਮ ਸਰੋਤਾਂ ਦੇ ਸੋਮੇਂ ਦੇ ਤੌਰ ਉੱਤੇ ਇੰਡੀਆ ਲਈ ਅਹਿਮ ਦੱਸਿਆ ਹੈ।
ਇਸ ਸਾਰੀ ਸਥਿਤੀ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੌਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੀਤੀ ਗਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।