ਸਿੱਖ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋਇਆ

By ਸਿੱਖ ਸਿਆਸਤ ਬਿਊਰੋ

October 04, 2023

ਚੰਡੀਗੜ੍ਹ – ਗੁਰੂ ਖਾਲਸਾ ਪੰਥ ਦੀ ਸੇਵਾ ਲਈ ਅਣਥੱਕ ਅਤੇ ਬੇਅੰਤ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰ ਗੁਰਪੁਰੀ ਵਾਸੀ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਨਿੱਘੀ ਯਾਦ ਵਿੱਚ ਯਾਦ ਵਿੱਚ 1 ਅਕਤੂਬਰ ਨੂੰ, ਪਿੰਡ ਗੁਲਜਾਰਪੁਰਾ ਠਰੂਆ ਦੇ ਗੁਰਦੁਆਰਾ ਸਾਹਿਬ ਵਿੱਚ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਨੇ ਭਾਈ ਸੁਰਿੰਦਰ ਪਾਲ ਸਿੰਘ ਦੀ ਯਾਦ ਵਿੱਚ ਹਾਜ਼ਰੀ ਭਰਦਿਆਂ ਉਹਨਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ ਕੀਤਾ। ਭਾਈ ਸੇਵਕ ਸਿੰਘ ਪਟਿਆਲੇ ਵਾਲਿਆਂ ਦੇ ਕੀਰਤਨੀ ਜਥੇ ਨੇ ਮਨਮੋਹਕ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਧਿਆਨ ਜੋੜਿਆ ਉਪਰੰਤ ਡਾਕਟਰ ਸੇਵਕ ਸਿੰਘ ਨੇ ਭਾਈ ਸੁਰਿੰਦਰ ਪਾਲ ਸਿੰਘ ਹੋਰਾਂ ਨਾਲ ਬੀਤੇ ਨਿੱਜੀ ਪਲਾਂ ਦੇ ਆਧਾਰ ਤੇ ਦੱਸਿਆ ਕਿ ਉਹ ਕਿੰਨੇ ਵੱਡੇ ਕਿਰਦਾਰ ਦੇ ਮਾਲਕ ਸਨ।

ਇਸ ਤੋਂ ਇਲਾਵਾ ਉਨਾਂ ਦੇ ਸੰਘਰਸ਼ ਅਤੇ ਸੰਘਰਸ਼ੀ ਸ਼ਖਸ਼ੀਅਤਾਂ ਬਾਰੇ ਦੱਸਿਆ ਕਿ ਅਜਿਹੇ ਵਿਅਕਤੀ ਹਮੇਸ਼ਾ ਸਰਕਾਰਾਂ ਦੇ ਨਿਸ਼ਾਨੇ ਤੇ ਰਹਿੰਦੇ ਹਨ। ਉਹਨਾਂ ਨੂੰ ਸਰਕਾਰ ਬਦਨਾਮ ਕਰਨਾ ਲੋਚਦੀ ਹੁੰਦੀ ਹੈ।

ਇਸ ਤੋਂ ਉਪਰੰਤ ਪੰਥ ਸੇਵਕ ਜਥਾ ਦੁਆਬਾ ਤੋ ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਪੰਥਕ ਸੰਘਰਸ਼ ਨੂੰ ਦੁਨਿਆਵੀ ਸਮਝ ਅਤੇ ਤੋਰ ਤਰੀਕਿਆਂ ਰਾਹੀਂ ਨਹੀਂ ਦੱਸਿਆ ਜਾ ਸਕਦਾ। ਉਹਨਾਂ ਭਾਈ ਸੁਰਿੰਦਰ ਪਾਲ ਸਿੰਘ ਬਾਰੇ ਦੱਸਿਆ ਕਿ ਉਹਨਾਂ ਨੇ ਅਗਲੀ ਪੀੜੀ ਨੂੰ ਸੰਘਰਸ਼ ਦੀ ਵਿਰਾਸਤ ਸੌਂਪੀ ਹੈ। ਉਹਨਾਂ ਦਾ ਯੋਗਦਾਨ ਵੱਡਾ ਹੈ।

ਭਾਈ ਪੁਸ਼ਪਿੰਦਰ ਸਿੰਘ ਤਾਊ ਨੇ ਸ਼ਹੀਦਾਂ ਦੀ ਘਾਲਣਾ ਬਾਰੇ ਜ਼ਿਕਰ ਕੀਤਾ । ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਨਿਭਾਈ।

ਸਮਾਗਮ ਵਿੱਚ ਆਸ ਪਾਸ ਦੇ ਪਿੰਡਾਂ ਤੋਂ ਸ਼ਹੀਦ ਪਰਿਵਾਰਾਂ ਦਾ ਗੁਰੂ ਸਾਹਿਬਾਨ ਦੀ ਹਜੂਰੀ ਵਿੱਚ ਸਨਮਾਨ ਕੀਤਾ ਗਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ।

ਸਮਾਗਮ ਵਿੱਚ ਵੱਡੀ ਗਿਣਤੀ ਸੰਗਤ ਤੋਂ ਇਲਾਵਾ ਬਾਬਾ ਇੰਦਰ ਸਿੰਘ ਕਾਰ ਸੇਵਾ, ਬਾਬਾ ਬਖਸ਼ੀਸ਼ ਸਿੰਘ, ਬਾਬਾ ਦਿਲਬਾਗ ਸਿੰਘ, ਦਲਸ਼ੇਰ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ ਦੁਤਾਲ, ਰਣਜੀਤ ਸਿੰਘ, ਪਰਮਜੀਤ ਸਿੰਘ ਗਾਜੀ, ਮਾਸਟਰ ਦਵਿੰਦਰ ਸਿੰਘ, ਸਵਰਨ ਸਿੰਘ ਕੋਟ ਧਰਮੂ ਲੱਖੀ ਜੰਗਲ ਖਾਲਸਾ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਦੁਆਬਾ ਦੇ ਵਰਕਰ ਹਾਜ਼ਰ ਸਨ।

 

Watch Video – ਸਿੱਖ ਅਤੇ ਸ਼ਬਦ ਜੰਗ ਕਿਵੇਂ ਸਮਝੀਏ ਤੇ ਕੀ ਕੀਤਾ ਜਾਵੇ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: