ਵੀਡੀਓ

ਚੋਣਾਂ ਅਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਿੱਚ ਸਿੱਖ ਸਰੋਕਾਰਾਂ ਦੀ ਬਹਾਲੀ ਦਾ ਮਸਲਾ

By ਸਿੱਖ ਸਿਆਸਤ ਬਿਊਰੋ

October 28, 2020

ਸ਼੍ਰੋ.ਗੁ.ਪ੍ਰ.ਕ. ਦੀਆਂ ਚੋਣਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਖਾਸ ਅਹਿਮੀਅਤ ਦਿੱਤੀ ਜਾਂਦੀ ਹੈ। ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਲਈ ਕਰੀਬ ਇੱਕ ਸਦੀ ਪਹਿਲਾਂ ਸਿਰਜੀ ਗਈ ਇਹ ਸੰਸਥਾ ਉੱਤੇ ਕਬਜ਼ਾ ਨਾ ਸਿਰਫ ਸੂਬੇ ਦੀ ਸਿੱਖ ਸਿਆਸਤ ਬਲਕਿ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀ ਚੋਣ ਦੌੜ ਵਿੱਚ ਵੀ ਅਹਿਮ ਮੰਨਿਆ ਜਾਂਦਾ ਹੈ। ਮੋਟੀ ਜਿਹੀ ਜੁਗਤ ਇਹ ਸੁਝਾਈ ਜਾਂਦੀ ਹੈ ਕਿ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਉਹ ਸਿੱਖਾਂ ਦੀ ਨੁਮਾਇਦਾ ਸਿਆਸੀ ਜਮਾਤ; ਤੇ ਜੋ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਉਹ ਪੰਜਾਬ ਦੀ ਸੂਬੇਦਾਰੀ ਦੀ ਸਿੱਖਾਂ ਵੱਲੋਂ ਦਾਅਵੇਦਾਰ। ਇਹ ਗੱਲਾਂ ਹੁਣ ਆਮ ਧਾਰਨਾਵਾਂ ਦਾ ਰੂਪ ਧਾਰ ਚੁੱਕੀਆਂ ਹਨ।

ਸ਼੍ਰੋ.ਗੁ.ਪ੍ਰ.ਕ. ਦੇ ਨਿਜਾਮ ਦੇ ਰਸਾਤਲ ਵਿੱਚ ਗਰਕਣ ਵਰਗੇ ਨਿਘਾਰ ਤੋਂ ਅੱਜ ਦੇ ਸਮੇਂ ਕੋਈ ਵੀ ਨਹੀਂ ਮੁੱਕਰ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਿਬਾਨ ਨਾਲ ਸੰਬੰਧਤ ਬੀਤੇ ਦਿਨੀਂ ਸਾਹਮਣੇ ਆਏ ਮਾਮਲੇ ਵਿੱਚ ਮੌਜੂਦਾ ਪ੍ਰਬੰਧਕਾਂ ਦੇ ਬਿਆਨ ਵੀ ਇਸ ਨਿਘਾਰ ਦੀ ਗੱਲ ਕਬੂਲਦੇ ਹਨ, ਭਾਵੇਂ ਦਬਵੀਂ ਅਵਾਜ਼ ਵਿੱਚ ਹੀ ਸਹੀਂ।

ਇੱਥੇ ਅਸੀ ਸਿੱਖ ਸਿਆਸਤ ਸੰਪਾਦਕ ਪਰਮਜੀਤ ਸਿੰਘ ਉਹਨਾਂ ਦੁਆਰਾ ਇਸ ਮਸਲੇ ਤੇ ਕੀਤੇ ਸਾਂਝੇ ਵਿਚਾਰ ਦੀ ਤਕਰੀਰ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: