ਗਿਆਨੀ ਕੇਵਲ ਸਿੰਘ (ਫਾਈਲ ਫੋਟੋ)

ਸਿੱਖ ਖਬਰਾਂ

ਗੁਰਬਾਣੀ ਦੀ ਤਾਜ਼ਾ ਬੇਅਦਬੀ ਸਬੰਧੀ ਕਾਨੂੰਨੀ ਕਾਰਵਾਈ ਕਰੇ ਚੋਣ ਕਮਿਸ਼ਨ : ਪੰਥਕ ਤਾਲਮੇਲ ਸੰਗਠਨ

By ਸਿੱਖ ਸਿਆਸਤ ਬਿਊਰੋ

January 30, 2017

ਅੰਮ੍ਰਿਤਸਰ: ਮੁਕਤਸਰ ਸਾਹਿਬ ਦੇ ਪਿੰਡ ਕਟਿਆਂਵਾਲੀ ਵਿਖੇ ਗੁਰਬਾਣੀ ਪੋਥੀ ਦੀ ਬੇਅਦਬੀ ਕਰਕੇ ਗਲ਼ੀ ਵਿਚ ਸੁੱਟੇ ਜਾਣ ਦੀ ਘਟਨਾ ਉੱਤੇ ਪੰਥਕ ਤਾਲਮੇਲ ਸੰਗਠਨ ਨੇ ਭਾਰੀ ਰੋਸ ਜ਼ਾਹਰ ਕੀਤਾ ਹੈ। ਘਟਨਾ ਦਾ ਜਾਇਜ਼ਾ ਲੈਣ ਪੁੱਜੇ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਪ੍ਰਿੰਸੀਪਲ ਰਘਬੀਰ ਸਿੰਘ, ਪ੍ਰਿੰਸੀਪਲ ਚਮਕੌਰ ਸਿੰਘ ਤਲਵੰਡੀ ਸਾਬੋ ਅਤੇ ਵਫਦ ਮੈਂਬਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਤੁਰੰਤ ਸਖਤ ਕਾਰਵਾਈ ਕਰੇ। ਕਿਉਂਕਿ ਖਦਸ਼ਾ ਹੈ ਕਿ ਨਿਰੰਤਰ ਸਰਗਰਮ ਸਵਾਰਥੀ ਤੇ ਸ਼ਰਾਰਤੀ ਸ਼ਕਤੀ ਚੋਣਾਂ ਦੌਰਾਨ ਵੀ ਅਜਿਹੀਆਂ ਹੋਰ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ।

ਜਿਸ ਨਾਲ ਕੇਵਲ ਸਿੱਖਾਂ ਦੀਆਂ ਹੀ ਨਹੀਂ ਬਲਕਿ ਹਰ ਧਰਮੀ ਮਨੁੱਖ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ ਅਤੇ ਹਿਰਦੇ ਵਲੂੰਧਰੇ ਜਾਂਦੇ ਹਨ। ਇਹਨਾਂ ਜ਼ਖਮਾਂ ਨੂੰ ਮਲ਼ਮ ਦੀ ਥਾਂ ਜ਼ਬਰ ਜੁਲਮ ਨਾਲ ਹੋਰ ਕੁਰੇਦਿਆ ਜਾਣਾ ਕੌਮ ਦੇ ਪੱਲੇ ਡੂੰਘੀ ਪੀੜਾ ਪਈ ਹੋਈ ਹੈ। ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਅਤੇ ਮੋਗਾ ਵਿਚ ਸ਼ਾਂਤਮਈ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਆਦਰਯੋਗ ਗ੍ਰੰਥੀ ਸਿੰਘਾਂ ਅਤੇ ਸੰਗਤਾਂ ਉੱਪਰ ਸਿਆਸੀ ਪੁਸ਼ਤਪਨਾਹੀ ਹੇਠ ਖੁੱਲ੍ਹੇਆਮ ਜਬਰ ਢਾਹਿਆ ਗਿਆ ਹੈ। ਧਰਮੀ ਸ਼ਰਧਾਲੂਆਂ ਦੀਆਂ ਦਸਤਾਰਾਂ ਰੋਲੀਆਂ ਗਈਆਂ ਹਨ।

ਸੰਗਠਨ ਨੇ ਮੌਕੇ ਤੇ ਹਾਜ਼ਰ ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਮੈਨੇਜਰ ਗ੍ਰੰਥੀ ਅਤੇ ਸਟਾਫ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੰਗਤ ਅਤੇ ਪ੍ਰਸ਼ਾਸਨ ਨਾਲ ਨਿੱਘਰ ਰਾਬਤਾ ਰੱਖ ਕੇ ਇਸ ਬੇਅਦਬੀ ਦਾ ਸੱਚ ਸਾਹਮਣੇ ਲਿਆਉਣ ਲਈ ਸੇਵਾ ਨਿਭਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: