ਅੰਮ੍ਰਿਤਸਰ (10 ਫ਼ਰਵਰੀ, 2016): ਜਿੱਥੇ ਇੱਕ ਪਾਸੇ ਭਾਜਪਾ ਦੀ ਹਾਈ ਕਮਾਂਡ ਅਤੇ ਬਾਦਲ ਦਲ ਦੋਹਾਂ ਪਾਰਟੀਆਂ ਦੇ ਸਬੰਧਾਂ ਦਰਮਿਆਨ ਪੈਦਾ ਹੋਈਆਂ ਤਰੇੜਾਂ ਨੂੰ ਭਰਨ ਲਈ ਦਿੱਲੀ ਵਿੱਚ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਅਗਲੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਕਰ ਰਹੇ ਹਨ, ਤਾਂ ਦੂਸਰੇ ਪਾਸੇ ਡਾ. ਨਵਜੋਤ ਸਿੱਧੂ ਬਾਦਲ ਦਲ-ਭਾਜਪਾ ਗਠਜੋੜ ਦੀ ਤਕੜੀ ਵਿਰੋਧਤਾ ਕਰ ਰਹੀ ਹੈ।
ਭਾਜਪਾ ਦੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਅਸੀਂ ਪਾਰਟੀ ਹਾਈ ਕਮਾਨ ਦਾ ਸਨਮਾਨ ਕਰਦੇ ਹਨ ਲੇਕਿਨ ਸਿੱਧੂ ਪਰਿਵਾਰ ਕਿਸੇ ਵੀ ਸੂਰਤ ‘ਚ ਬਾਦਲ ਦਲ – ਭਾਜਪਾ ਗੱਠਜੋੜ ‘ਚ ਨਾ ਤਾਂ ਚੋਣ ਲੜੇਗਾ ਨਾ ਹੀ ਚੋਣ ਪ੍ਰਚਾਰ ਕਰੇਗਾ। ਉਨ੍ਹਾਂ ਕਿਹਾ ਕਿ ਜਦ ਸਰਕਾਰ ਲੋਕਾਂ ਨੂੰ ਅੱਛਾ ਪ੍ਰਸ਼ਾਸਨ ਨਹੀਂ ਦੇ ਸਕਦੀ ਤਾਂ ਅਜਿਹੇ ‘ਚ ਚੋਣ ਲੜਨਾ ਠੀਕ ਨਹੀਂ । ਡਾ. ਸਿੱਧੂ ਨੇ ਕਿਹਾ ਕਿ ਉਹ ਚਣ ਲੜਨਗੇ ਪਰ ਕਿਸ ਪਾਰਟੀ ਨਾਲ ਜਾਂ ਫਿਰ ਆਜ਼ਾਦ ਲੜਨਗੇ ਇਸ ਬਾਰੇ ਫ਼ਿਲਹਾਲ ਕੁੱਝ ਨਹੀਂ ਕਿਹਾ।