ਆਮ ਖਬਰਾਂ

“ਡਾ. ਅੰਬੇਦਕਰ – ਦਲਿਤ ਚੇਤਨਾ ਅਤੇ ਬਿਪਰਵਾਦ” ਵਿਸ਼ੇ ਉੱਤੇ ਵਿਚਾਰਕਾਂ ਦੇ ਵਖਿਆਨ ‘9ਦਸੰਬਰ ਨੂੰ

By ਸਿੱਖ ਸਿਆਸਤ ਬਿਊਰੋ

December 03, 2018

ਲੁਧਿਆਣਾ: ਵਿਚਾਰ ਮੰਚ ਸੰਵਾਦ ਵਲੋਂ ਸਿੱਖ ਪੰਥ, ਪੰਜਾਬ ਅਤੇ ਹੋਰਨਾਂ ਜੁੜਦੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਉੱਤੇ ਵਿਚਾਰ ਚਰਚਾ, ਵਖਿਆਨ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ।

ਏਸੇ ਲੜੀ ਤਹਿਤ ਸੰਵਾਦ ਵੱਲੋਂ ਪੰਜਾਬ ਭਵਨ ਲੁਧਿਆਣਾ ਵਿਖੇ “ਡਾ. ਅੰਬੇਦਕਰ – ਦਲਿਤ ਚੇਤਨਾ ਅਤੇ ਬਿਪਰਵਾਦ” ਵਿਸ਼ੇ ਉੱਤੇ ਵੱਖ-ਵੱਖ ਵਿਚਾਰਕਾਂ ਦੇ ਵਖਿਆਨ ਕਰਵਾਏ ਜਾ ਰਹੇ ਹਨ।

ਇਸ ਵਖਿਆਨ ਲੜੀ ਤਹਿਤ ਬਹੁਜਨ ਵਿਚਾਰਕ ਤੇ ਕਾਰਕੁੰਨ ਗਿਆਨ ਸ਼ੀਲ ਤੇ ਗੁਰਿੰਦਰ ਅਜ਼ਾਦ ਅਤੇ ਸਿੱਖ ਵਿਚਾਰਕ ਡਾ. ਕੰਵਲਜੀਤ ਸਿੰਘ ਤੇ ਸਿਕੰਦਰ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ।

ਇਹ ਵਖਿਆਨ ਪੰਜਾਬੀ ਭਵਨ ਲੁਧਿਆਣਾ (ਪੰਜਾਬ) ਵਿਖੇ ਮਿਤੀ 9 ਦਸੰਬਰ, 2018 ਨੂੰ ਹੋਣਗੇ ।

ਚਾਹਵਾਨ ਸਰੋਤਿਆਂ ਨੂੰ ਪਹੁੰਚ ਕੇ ਇਹਨਾਂ ਵਿਚਾਰਕਾਂ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਸੱਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: