ਚੰਡੀਗੜ੍ਹ – ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਅਤੇ ਇਹਨਾਂ ਨੂੰ ਨਜਿੱਠਣ ਲਈ ਇੱਕ ਵਿਚਾਰ ਗੋਸ਼ਟਿ ਰੱਖੀ ਗਈ ਹੈ। ਇਹ ਵਿਚਾਰ ਗੋਸ਼ਟੀ ਸਨੀ ਓਬਰਾਏ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਲਕੇ ਮਿਤੀ 08 ਦਸੰਬਰ 2023 ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਕਰਵਾਈ ਜਾ ਰਹੀ ਹੈ।
ਇਸ ਵਿਚ ਸਿੱਖਿਆ ਨੀਤੀ ਅਤੇ ਪੰਜਾਬੀ ਬੋਲੀ ਦੇ ਮਾਹਰ ਜਿਹਨਾਂ ਵਿਚ ਡਾ. ਸਿਕੰਦਰ ਸਿੰਘ (ਪ੍ਰੋ. ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ), ਲੱਖਾ ਸਿਧਾਣਾ (ਕਾਰਕੁੰਨ), ਡਾ. ਜੋਗਾ ਸਿੰਘ (ਭਾਸ਼ਾ ਵਿਗਿਆਨੀ), ਸ. ਹਮੀਰ ਸਿੰਘ (ਸੀਨੀਅਰ ਪੱਤਰਕਾਰ) ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨਗੇ।
ਇਸ ਵਿਚਾਰ ਚਰਚਾ ਵਿੱਚ ਪੰਜਾਬੀ ਮਾਂ ਬੋਲੀ ਸਤਿਕਾਰ ਜਥੇਬੰਦੀ ਅਤੇ ਵਿਦਿਆਰਥੀ ਜਥੇਬੰਦੀ ਸੱਥ ਨੇ ਪੰਜਾਬ ਦਰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।