ਖਾਸ ਖਬਰਾਂ

ਪੰਜਾਬ ਦਾ ਜਲ ਸੰਕਟਃ ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਭਲਕੇ

August 4, 2022 | By

ਚੰਡੀਗੜ੍ਹ – ਪੰਜਾਬ ਦਾ ਜਲ ਸੰਕਟ ਬਹੁ-ਪਰਤੀ ਹੈ। ਜਿੱਥੇ ਜਮੀਨੀ ਪਾਣੀ ਪੱਧਰ ਹੇਠਾਂ ਡਿੱਗਣਾ ਅਤੇ ਜਲ ਸਰੋਤਾਂ ਦਾ ਪਰਦੂਸ਼ਿਤ ਹੋਣਾ ਪੰਜਾਬ ਮੂਹਰੇ ਵੱਡੀਆਂ ਚੁਣੌਤੀਆਂ ਹਨ ਓਥੇ ਦਰਿਆਈ ਪਾਣੀਆਂ ਨੇ ਮੁਕੰਮਲ ਹੱਲ ਨਾ ਮਿਲਣ ਨਾਲ ਸੂਬੇ ਦਾ ਜਲ ਸੰਕਟ ਹੋਰ ਵਧੇਰੇ ਗਹਿਰਾਅ ਗਿਆ ਹੈ। ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕਰਵਾਈਆਂ ਜਾ ਰਹੀਆਂ ਲੜੀਵਾਰ ਗੋਸ਼ਟੀਆਂ ਤਹਿਤ ਪੰਜਾਬ ਦੇ ਜਲ ਅਤੇ ਵਾਤਾਵਰਣ ਦੇ ਸੰਕਟ ਦੇ ਵੱਖ-ਵੱਖ ਪੱਖ ਵਿਚਾਰੇ ਜਾ ਰਹੇ ਹਨ। ਇਸ ਤਹਿਤ 5 ਅਗਸਤ 2022 ਨੂੰ ਖਾਲਸਾ ਗੁਰਦੁਆਰਾ ਸਾਹਿਬ, ਫਿਰੋਜ਼ਪੁਰ ਛਾਉਣੀ (ਕੈਂਟ) ਵਿਖੇ “ਪੰਜਾਬ ਦਾ ਜਲ ਸੰਕਟਃ ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਹੋਵੇਗੀ।

May be an image of text that says "ਖੇਰੀਬਾੜੀ ਵਾਤਾਵਨ ਜਾਗਰੂਕਤਾ ਗੁਰਮੁਖਿ ਧਰਤੀ ਗੁਰਮੁਖਿ ਪਾਣੀ|| ਮਿਸਲਸਤਲਜ रेਗाडेन ਪੰਜਾਬ ਦਾ ਜਲ ਸੰਕਟ ਦਰਿਆਈ ਪਾਣੀਆਂ ਦਾ ਮਸਲਾ ਮਿਤੀ: 05 ਅਗਸਤ 2022 ਸਮਾਂ: 11 ਤੋਂ 2 ਦੁਪਹਿਰ ਸਥਾਨ: ਖਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ (ਕੈਂਟ) ਬੁਲਾਰੇ: ਭਾਈ ਮਨਧੀਰ ਸਿੰਘ ਸ. ਅਜੈਪਾਲ ਸਿੰਘ ਬਰਾੜ ਵਲੋਂ: ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵਿਸ਼ੇਸ਼ ਸਹਿਯੋਗ: ਮਿਸਲ ਸਤਲੁਜ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫਿਰੋਜ਼ਪੁਰ ਸੰਪਰਕ: 09056684184 9888150804 9317800019"

 

ਇਸ ਸਮਾਗਮ ਵਾਸਤੇ #ਮਿਸਲ_ਸਤਲੁਜ ਅਤੇ ‘ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ’ ਫਿਰੋਜ਼ਪੁਰ ਵਲੋਂ #ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਵਿਚਾਰ-ਗੋਸ਼ਟੀ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਸਭਨਾ ਨੂੰ ਸ਼ਮੂਲੀਅਤ ਕਰਕੇ ਬੁਲਾਰਿਆਂ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਸੱਦਾ ਹੈ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,