ਵੀਡੀਓ

ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ….ਗੀਤ(ਵੀਡੀਓੁ)

By ਸਿੱਖ ਸਿਆਸਤ ਬਿਊਰੋ

November 01, 2014

ਚੰਡੀਗੜ੍ਹ (31ਅਕਤੂਬਰ, 2014): ਪੰਜਾਬੀ ਗਾਇਕ ਹਰਭਜਨ ਮਾਨ ਨੇ ਨਵੰਬਰ 1984 ਵਿੱਚ 30 ਸਾਲ ਪਹਿਲਾਂ ਹੋਏ ਸਿੱਖ ਕਤਲੇਆਮ ਦੀ ਯਾਦ ਨੂੰ ਇੱਕ ਗੀਤ ਸਮਰਪਿਤ ਕੀਤਾ ਹੈ । ਗੀਤ ਦੇ ਸ਼ੁਰੂ ਵਿੱਚ ਹਰਭਜਨ ਮਾਨ ਨੇ ਕਿਹਾ ਕਿ ਇਹ ਇਨਸਾਫ ਦੀ ਅਵਾਜ਼ ਉਦੋਂ ਤੱਕ ਉੱਠਦੀ ਰਹੇਗੀ ਜਦੋਂ ਤੱਕ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਜਾਂਦੀਆਂ ਤੇ ਸਿੱਖਾਂ ਨਾਲ ਇਨਸਾਫ ਨਹੀਂ ਹੁੰਦਾ । ਗੀਤ ਦੇ ਅਖੀਰ ਵਿੱਚ ਹਰਭਜਨ ਮਾਨ ਨੇ ਕਿਹਾ “30 ਸਾਲਾਂ ਬਾਅਦ ਤਾਂ ਇਨ੍ਹਾਂ ਪੱਗਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਉ, ਜਾਂ ਫਿਰ ਇਹਨਾਂ ਦੀ ਗੱਲ ਕਰਨ ਵਾਲਿਆਂ ਨੂੰ ਵੀ ਮਾਰ ਕੇ ਘੁੱਪ ਹਨੇਰਾ ਕਰ ਦਿਉ ।”

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: