ਡੀਜੀਪੀ ਸੁਰੇਸ਼ ਅਰੋੜਾ ਮੀਡੀਆ ਨਾਲ ਗੱਲ ਕਰਦੇ ਹੋਏ

ਸਿਆਸੀ ਖਬਰਾਂ

ਡੀਜੀਪੀ ਨੇ ਕਿਹਾ ਕਿ ਖ਼ਾਲਿਸਤਾਨ ਪੱਖੀ ਪੋਸਟਰ ਵੱਡੀ ਚੁਣੌਤੀ; ਅਸੀਂ ਵੀ ਆਪਣਾ ਫੇਸਬੁਕ ਪੇਜ ਬਣਾਵਾਂਗੇ

By ਸਿੱਖ ਸਿਆਸਤ ਬਿਊਰੋ

October 22, 2017

ਜਲੰਧਰ: ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਖ਼ਾਲਿਸਤਾਨੀ ਫੇਸਬੁੱਕ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਇਸ ਦਾ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਸੋਸ਼ਲ ਮੀਡੀਆ ’ਤੇ ਬਾਜ਼ ਅੱਖ ਰੱਖੇਗੀ। ਸੁਰੇਸ਼ ਅਰੋੜਾ ਜੋ ਕਿ ਜਲੰਧਰ ਦੇ ਪੀਏਪੀ ਵਿੱਚ 58ਵੇਂ ਪੁਲਿਸ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਹਿੱਸਾ ਲੈਣ ਆਏ ਸੀ, ਨੇ ਕਿਹਾ ਕਿ ਪੰਜਾਬ ਪੁਲਿਸ ਵੀ ਆਪਣਾ ਫੇਸਬੁੱਕ ਪੇਜ ਬਣਾ ਰਹੀ ਹੈ, ਜਿਸ ਨਾਲ ਖ਼ਾਲਿਸਤਾਨ ਪੱਖੀ ਪ੍ਰਚਾਰ ਦਾ ਜਵਾਬ ਦਿੱਤਾ ਜਾਏਗਾ।

ਡੀਜੀਪੀ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਫੜੇ ਗਏ ਖ਼ਾਲਿਸਤਾਨੀ ਨੌਜਵਾਨਾਂ ਨੇ ਮੰਨਿਆ ਹੈ ਕਿ ਉਹ ਫੇਸਬੁੱਕ ਰਾਹੀਂ ਹੀ ਖਾਲਿਸਤਾਨ ਪੱਖੀ ਲੋਕਾਂ ਨਾਲ ਜੁੜੇ ਸਨ। ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਸਮੇਤ ਹੋਰ ਕਤਲਾਂ ਬਾਰੇ ਪੁੱਛਣ ’ਤੇ ਡੀਜੀਪੀ ਅਰੋੜਾ ਨੇ ਕਿਹਾ ਕਿ ਨਾਮਧਾਰੀ ਆਗੂ ਦੀ ਪਤਨੀ ਚੰਦ ਕੌਰ ਦੇ ਕਤਲ ਨੂੰ ਛੱਡ ਕੇ ਬਾਕੀ ਛੇ ਕਤਲਾਂ ਦੀਆਂ ਤਾਰਾਂ ਜੁੜਦੀਆਂ ਜਾ ਰਹੀਆਂ ਹਨ।

ਸਬੰਧਤ ਖ਼ਬਰ: ਪਾਦਰੀ ਸੁਲਤਾਨ ਮਸੀਹ ਨੂੰ ਆਰ.ਐਸ.ਐਸ. ਵਲੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸੀ: ਪਾਦਰੀ ਬਲਵਿੰਦਰ ਕੁਮਾਰ …

ਡੀਜੀਪੀ ਨੇ ਦਾਅਵਾ ਕੀਤਾ ਕਿ ਕਿਹਾ ਕਿ ਆਰਐਸਐਸ ਆਗੂ ਜਗਦੀਸ਼ ਗਗਨੇਜਾ, ਪਾਸਟਰ ਸੁਲਤਾਨ ਮਸੀਹ ਅਤੇ ਹਿੰਦੂ ਜਥੇਬੰਦੀਆਂ ਦੇ ਹੋਰ ਆਗੂਆਂ ਦੇ ਕਤਲਾਂ ਪਿੱਛੇ ਵਿਦੇਸ਼ੀ ਹੱਥ ਹੋਣ ਦੀ ਸੰਭਾਵਨਾ ਹੈ। ਡੀ.ਜੀ.ਪੀ. ਨੇ ਮੀਡੀਆ ਸਾਹਮਣੇ ਸਵੀਕਾਰ ਕੀਤਾ ਕਿ ਪੰਜਾਬ ਵਿੱਚ ਖਾਲਿਸਤਾਨ ਪੱਖੀ ਪੋਸਟਰ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਹਨ।

ਸਬੰਧਤ ਖ਼ਬਰ: ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਾ ਹੈ ਲੁਧਿਆਣਾ ਵਿਖੇ ਪਾਦਰੀ ਦਾ ਕਤਲ: ਸੁਖਪਾਲ ਸਿੰਘ ਖਹਿਰਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: