ਰੋਹਤਕ: ਹਰਿਆਣਾ ਵਿੱਚ ਜਾਟ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਵਿੱਚ ਹੁਣ ਤੱਕ 12 ਵਿਅਕਤੀਆਂ ਦੀ ਮੌਤ ਅਤੇ 150 ਦੇ ਕਰੀਬ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।
ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਜਾਟ ਵਿਖਾਵਾਕਾਰੀਆਂ ਵੱਲੋਂ ਅੱਜ ਵੱਖ ਵੱਖ ਥਾਵਾਂ ਤੇ ਸਰਕਾਰੀ ਮਸ਼ੀਨਰੀ, ਪੁਲਿਸ ਚੌਂਕੀਆਂ, ਬੈਂਕਾਂ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ।
ਵਧੇਰੇ ਜਾਣਕਾਰੀ ਲਈ ਪੜੋ:
ਹਰਿਆਣਾ ਦੇ 8 ਕਸਬਿਆਂ ਵਿੱਚ ਕਰਫਿਊ; ਦਿੱਲੀ ਨੂੰ ਪਾਣੀ ਦੀ ਸਪਲਾਈ ਰੋਕੀ
ਹਰਿਆਣੇ ਦੇ ਡੀਜੀਪੀ ਯਸ਼ਰਾਜ ਸਿੰਘਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਦੋਲਨ ਵਿੱਚ ਹੁਣ ਤੱਕ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 150 ਤੋਂ ਜਿਆਦਾ ਲੋਕ ਜਖਮੀ ਹੋ ਚੁੱਕੇ ਹਨ। ਮੁੱਢਲੀਆਂ ਖਬਰਾਂ ਅਨੁਸਾਰ ਪਹਿਲੇ 4 ਵਿਅਕਤੀਆਂ ਦੀ ਮੌਤ ਫੌਜ ਦੀ ਗੋਲੀਬਾਰੀ ਵਿੱਚ ਹੋਈ ਸੀ ਪਰ ਬਾਕੀ ਮੌਤਾਂ ਦੇ ਕਾਰਨਾਂ ਬਾਰੇ ਅਜੇ ਤੱਕ ਪੁਖਤਾ ਜਾਣਕਾਰੀ ਹਾਸਿਲ ਨਹੀਂ ਹੋ ਸਕੀ ਹੈ।