ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ
December 18, 2010 | By ਸਿੱਖ ਸਿਆਸਤ ਬਿਊਰੋ
– ਗੁਰਭੇਜ ਸਿੰਘ ਚੌਹਾਨ
ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ। ਜੇ ਕਰ ਕੋਈ ਸਿੱਖ ਦੇ ਸਿਰ ਤੋਂ ਦਸਤਾਰ ਲਾਹ ਦੇਵੇ ਤਾਂ ਉਸਨੂੰ ਸਿਰ ਲਹਿਣ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਇਸ ਬਦਲੇ ਸਿੱਖ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਹੈ, ਉਹ ਕਦਮ ਉਸ ਲਈ ਜਾਇਜ਼ ਹੈ, ਕਿਉਂ ਕਿ ਦਸਤਾਰ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਇੱਜ਼ਤ ਤੇ ਅਣਖ ਹੈ। ਕਈਵਾਰ ਕਿਸੇ ਸਿੱਖ ਤੋਂ ਕੋਈ ਵੱਡੀ ਗਲਤੀ ਹੋ ਜਾਵੇ ਤਾਂ ਉਹ ਆਪਣੀ ਇਸ ਗਲਤੀ ਨੂੰ ਆਪਣੇ ਹੱਥੀਂ ਦਸਤਾਰ ਉਤਾਰ ਕੇ ਦੂਸਰੇ ਦੇ ਕਦਮਾਂ ਵਿਚ ਰੱਖ ਦੇਵੇ ਤਾਂ ਉਸਦਾ ਵੱਡੇ ਤੋਂ ਵੱਡਾ ਗੁਨਾਹ ਮੁਆਫ ਹੋ ਜਾਂਦਾ ਹੈ,ਕਿਉਂ ਕਿ ਦਸਤਾਰ ਹੀ ਸਿੱਖ ਦਾ ਸਭ ਕੁੱਝ ਹੈ ਅਤੇ ਉਹ ਹੀ ਉਸਨੇ ਕਦਮਾਂ ਵਿਚ ਰੱਖ ਦਿੱਤਾ ਤਾਂ ਬਾਕੀ ਕੁੱਝ ਰਹਿ ਹੀ ਨਹੀਂ ਜਾਂਦਾ। ਸਿੱਖ ਧਰਮ ਵਿਚ ਜਵਾਨ ਧੀਆਂ ਪੁੱਤਰਾਂ ਨੂੰ ਇਹ ਨਸੀਹਤ ਦਿੱਤੀ ਜਾਂਦੀ ਹੈ ਕਿ ਉਹ ਕਦੇ ਵੀ ਗਲਤ ਕੰਮ ਕਰ ਕੇ ਮਾਪਿਆਂ ਦੀ ਪੱਗ ਨੂੰ ਦਾਗ ਨਾ ਲਾਉਣ। ਸਿੱਖ ਧਰਮ ਵਿਚ ਸਭ ਤੋਂ ਵੱਡਾ ਸਨਮਾਨ ਸਿਰੋਪਾਉ ਹੈ। ਸਿੱਖ ਧਰਮ ਵਿਚ ਪਰੀਵਾਰ ਦੇ ਮੁਖੀ ਦੀ ਦੇ ਅਕਾਲ ਚਲਾਣੇ ਤੋਂ ਬਾਅਦ ਉਸਤੋਂ ਮਗਰਲੇ ਵਾਰਸ ਨੂੰ ਅੰਤਿਮ ਅਰਦਾਸ ਤੇ ਦਸਤਾਰ ਬੰਨ੍ਹਾ ਕੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਪਰੀਵਾਰ ਦੀਆਂ ਸਾਰੀਆਂ ਜਿਮੇਂਵਾਰੀਆਂ ,ਅਣਖ,ਇੱਜ਼ਤ ਤੇਰੇ ਹੱਥ ਸੌਂਪੀ ਜਾਂਦੀ ਹੈ। ਦਸਤਾਰ ਦੀ ਸਿੱਖ ਕੌਮ ਵਿਚ ਐਡੀ ਵੱਡੀ ਮਹਾਨਤਾ ਹੈ। ਪਰ ਵੇਖਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਸਿੱਖਾਂ ਨੂੰ ਪੱਗ ਦੇ ਮਾਮਲੇ ਤੇ ਕਈਵਾਰ ਜ਼ਲੀਲ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਕਦੀ ਬੱਚਿਆਂ ਨੂੰ ਸਕੂਲਾਂ ਵਿਚ ਪੱਗ ਬੰਨ੍ਹਕੇ ਆਉਣ ਤੋਂ ਰੋਕਿਆ ਜਾਂਦਾ ਹੈ,ਕਦੀ ਮੋਟਰਸਾਈਕਲ ,ਸਕੂਟਰ ਤੇ ਡਰਾਈਵਿੰਗ ਕਰਨ ਤੇ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ,ਕਦੀ ਤਲਾਸ਼ੀ ਦੌਰਾਨ ਪੱਗਾਂ ਉਤਰਾਈਆਂ ਜਾਂਦੀਆਂ ਹਨ,ਜਿਸ ਤਰਾਂ ਹਾਲ ਹੀ ਵਿਚ ਅਮਰੀਕੀ ਹਵਾਈ ਅੱਡੇ ਤੇ ਤਾਜ਼ੀ ਘਟਨਾ ਵਾਪਰੀ ਹੈ। ਮੈਂ ਸਮਝਦਾਂ ਕਿ ਇਨ੍ਹਾ ਘਟਨਾਵਾਂ ਦਾ ਇਹ ਕਾਰਨ ਨਹੀਂ ਕਿ ਅੰਗਰੇਜ਼ਾਂ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਪਤਾ ਨਹੀਂ। ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ ਹੈ,ਉਨ੍ਹਾ ਦੀ ਫੌਜ ਵਿਚ ਵੱਖਰੀਆਂ ਸਿੱਖ ਬਟਾਲੀਅਨਾ ਆਰਗੇਨਾਈਜ਼ ਹੁੰਦੀਆਂ ਸਨ। ਮੇਰੇ ਖਿਆਲ ਵਿਚ ਅੰਗਰੇਜ਼ ਇਹ ਇਸ ਕਰਕੇ ਕਰਦੇ ਹਨ ਕਿ ਇਸ ਕਲਚਰ ਦਾ ਸਾਡੀਆਂ ਪੀੜ੍ਹੀਆਂ ਤੇ ਪ੍ਰਭਾਵ ਨਾ ਪਵੇ। ਸਿੱਖਾਂ ਨੇ ਦਸਤਾਰ ਦੇ ਮਸਲੇ ਵਿਚ ਵਿਦੇਸ਼ਾਂ ਵਿਚ ਇਕੱਲਿਆਂ ਇਕੱਲਿਆਂ ਲੜਾਈਆਂ ਲੜਕੇ ਜਿੱਤ ਪ੍ਰਾਪਤ ਤਾਂ ਕੀਤੀ ਹੈ ਪਰ ਸਮੁੱਚੀ ਸਿੱਖ ਕੌਮ ਵੱਲੋਂ ਇਸ ਪਾਸੇ ਵੱਲ ਕੋਈ ਅਸਰਦਾਰ ਕਦਮ ਨਹੀਂ ਚੁੱਕਿਆ ਗਿਆ। ਸਾਡੇ ਧਾਰਮਿਕ,ਰਾਜਸੀ ਆਗੂ ਵਿਦੇਸ਼ਾਂ ਦੇ ਦੌਰਿਆਂ ਤੇ ਜਾਂਦੇ ਹਨ,ਡਾਲਰ ਹੂੰਝ ਕੇ ਮੁੜ ਆਉਂਦੇ ਹਨ ਕਦੇ ਕਿਸੇ ਨੇ ਵਿਦੇਸ਼ੀ ਹਾਕਮਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਦਸਤਾਰ ਦਾ ਸਿੱਖ ਲਈ ਕੀ ਮਹੱਤਵ ਹੈ। ਮੇਰੇ ਖਿਆਲ ਵਿਚ ਅਜਿਹੀ ਕੋਸ਼ਿਸ਼ ਨਹੀਂ ਕੀਤੀ ਗਈ। ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਚੰਡੀਗੜ੍ਹ ਪੁਲੀਸ ਦੇ ਕੁੱਝ ਮੁਲਾਜ਼ਮਾਂ ਨੇ ਦੋ ਨੌਜਵਾਨਾ ਦੀ ਪੱਗ ਉਤਰਾਕੇ ਉਨ੍ਹਾ ਨੂੰ ਜ਼ਲੀਲ ਕੀਤਾ। ਅਜਿਹਾ ਪੁਲੀਸ ਵਿਚ ਕੁੱਝ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਨੂੰ ਚਿੜਾਉਣ ਲਈ ਹੀ ਕੀਤਾ ਕਿਹਾ ਜਾ ਸਕਦਾ ਹੇੈ। ਆਮ ਤੌਰ ਤੇ ਪੁਲੀਸ ਜਦੋਂ ਕਿਸੇ ਸਿੱਖ ਕੱਿਥਤ ਮੁਜਰਮ ਨੂੰ ਹਵਾਲਾਤ ਵਿਚ ਬੰਦ ਕਰਦੀ ਹੈ,ਉਦੋਂ ਵੀ ਦਸਤਾਰ ਉੱਤਰਵਾਈ ਜਾਂਦੀ ਹੈ, ਜੋ ਆਪਣਿਆਂ ਵੱਲੋਂ ਹੀ ਕੀਤਾ ਜਾਂਦਾ ਹੈ,ਬਿਗਾਨਿਆਂ ਨੂੰ ਦੋਸ਼ ਤਾਂ ਅਸੀਂ ਦੇ ਸਕਦੇ ਹਾਂ ਪਰ ਆਪਣਿਆਂ ਦਾ ਕੀ ਹੋਵੇ ਜੋ ਸਭ ਕੋੱਝ ਜਾਣਦੇ ਹੋਏ ਵੀ ਅਜਿਹਾ ਕਰਦੇ ਨੇ। ਸਾਡੇ ਰਾਜਸੀ ਆਗੂ ਵੀ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Dastar Isuue, Turban Issue